Site icon TheUnmute.com

ਸਿੱਖ ਸਦਭਾਵਨਾ ਦਲ ਨੇ ਭਾਈ ਮਹਿਤਾਬ ਸਿੰਘ ਬੀਰ ਦੀ ਯਾਦ ‘ਚ ਕੱਢਿਆ ਰੋਸ ਮਾਰਚ

Sikh Sadbhavna Dal

ਅੰਮ੍ਰਿਤਸਰ 13 ਅਕਤੂਬਰ 2022: ਸਿੱਖ ਸਦਭਾਵਨਾ ਦਲ (Sikh Sadbhavna Dal)  ਦਾ ਇੱਕ ਰੋਸ ਮਾਰਚ ਦੇਰ ਰਾਤ ਫਿਲੌਰ ਤੋਂ ਲੈ ਕੇ ਅੰਮ੍ਰਿਤਸਰ (Amritsar) ਤੱਕ ਪਹੁੰਚਿਆ ਜਿਸ ਦੀ ਅਗਵਾਈ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਕੀਤੀ ਗਈ ਹੈ | ਅੰਮ੍ਰਿਤਸਰ ਗੋਲਡਨ ਗੇਟ ‘ਤੇ ਦੇਰ ਰ‍ਾਤ ਪਹੁੰਚੇ ਭਾਈ ਵਡਾਲਾ ਨੇ ਦੱਸਿਆ ਕਿ ਉਂਝ ਤਾਂ 328 ਈ ਸਰੂਪ ਬੰਦੀ ਸਿੰਘ ਅਤੇ ਹੋਰ ਸਿੱਖ ਪੰਥ ਦੇ ਕਈ ਮਸਲੇ ਹਨ, ਜਿਨ੍ਹਾਂ ਕਰਕੇ ਇਹ ਰੋਸ਼ ਮਾਰਚ ਕੱਢਿਆ ਗਿਆ ਹੈ, ਪਰ ਅੱਜ ਦਾ ਮਾਰਚ ਵਿਸ਼ੇਸ਼ ਤੌਰ ਤੇ ਭਾਈ ਮਹਿਤਾਬ ਸਿੰਘ ਬੀਰ ਜਿਨ੍ਹਾਂ ਦਾ ਪਿੰਡ ਬੱਗਾ ਪੁਰਾ ਫਿਲੌਰ ਵਿਖੇ ਹੈ, ਉਨ੍ਹਾਂ ਦੀ ਯਾਦ ਵਿੱਚ ਕੱਢਿਆ ਗਿਆ ਹੈ |

ਉਨ੍ਹਾਂ ਨੇ ਭਾਈ ਮਹਿਤਾਬ ਸਿੰਘ ਬੀਰ ਦਾ ਇਤਿਹਾਸ ਦੱਸਦੇ ਹੋਏ ਕਿਹਾ ਕਿ ਸੰਨ 1920 ਵਿੱਚ ਜਦੋਂ ਗੁਰਦੁਆਰਾ ਸਾਹਿਬਾਨ ‘ਤੇ ਮਹੰਤਾਂ ਦਾ ਕਬਜ਼ਾ ਸੀ ਅਤੇ ਉਸ ਕਬਜ਼ੇ ਨੂੰ ਛੁਡਵਾਉਣ ਵਿੱਚ ਸਭ ਤੋਂ ਪਹਿਲਾਂ ਅਤੇ ਮੋਹਰੀ ਭਾਈ ਮਹਿਤਾਬ ਸਿੰਘ ਬੀਰ ਹੀ ਸਨ | ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਗਠਨ ਹੋਇਆ ਅਤੇ ਉਸ ਵਿੱਚੋਂ ਅਕਾਲੀ ਦਲ ਨਿਕਲਿਆ ਅੱਜ ਸਾਰੀਆਂ ਰਾਜਨੀਤਕ ਧਾਰਮਿਕ ਅਤੇ ਸਮਾਜਿਕ ਸਿੱਖ ਸੰਸਥਾਵਾਂ ਭਾਈ ਮਹਿਤਾਬ ਸਿੰਘ ਬੀਰ ਦੀ ਦੇਣ ਨੂੰ ਭੁੱਲੀ ਬੈਠੀਆਂ ਹੈ |

ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਉਨ੍ਹਾਂ ਦਾ ਕਿਤੇ ਜ਼ਿਕਰ ਨਹੀਂ ਕੀਤਾ ਜਾਂਦਾ | ਇਸ ਮਹਾਨ ਸ਼ਖ਼ਸੀਅਤ ਨੂੰ ਲੁਕਾਈ ਅੱਗੇ ਲੈ ਕੇ ਆਉਣ ਲਈ ਜਾਗਰੂਕਤਾ ਮਾਰਚ ਕੱਢਿਆ ਗਿਆ ਹੈ ਵਿਸ਼ੇਸ਼ ਗੱਲ ਇਹ ਰਹੀ ਕਿ ਇਸ ਮਾਰਚ ਵਿਚ ਭਾਈ ਸਾਹਿਬ ਦੇ ਪੋਤਰੇ ਵੀ ਸ਼ਾਮਲ ਹੋਏ ਜੋ ਕਿ ਫ਼ਿਲਹਾਲ ਲੁਧਿਆਣਾ ਵਿਖੇ ਪਰਿਵਾਰ ਸਮੇਤ ਰਹਿ ਰਹੇ ਹਨ |

ਭਾਈ ਵਡਾਲਾ ਨੇ ਕਿਹਾ ਕਿ ਜਾਣ ਬੁੱਝ ਕੇ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਨੂੰ ਪਿੱਛੇ ਰੱਖ ਕੇ ਰਾਜਨੀਤਕ ਮੰਤਵ ਲਈ ਲੋਕਾਂ ਨੂੰ ਧੋਖਾ ਦੇਣ ਵਾਲੇ ਚਿਹਰਿਆਂ ਨੂੰ ਫਖਰ-ਏ-ਕੌਮ ਦਿੱਤੇ ਜਾਂਦੇ ਹਨ ਅਤੇ ਅਜਾਇਬ ਘਰ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਹਨ ਜਦ ਕਿ ਅਜਿਹੀ ਮਹਾਨ ਸ਼ਖ਼ਸੀਅਤ ਨੂੰ ਅਣਗੌਲਿਆਂ ਹੀ ਕਰ ਦਿੱਤਾ ਜਾਂਦਾ ਹੈ |

ਭਾਈ ਸਾਹਿਬ ਦੇ ਪੋਤਰੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਬਜ਼ੁਰਗਾਂ ਨੂੰ ਲੈ ਕੇ ਅਤੇ ਉਨ੍ਹਾਂ ਦੀ ਦੇਣ ਨੂੰ ਲੈ ਕੇ ਕਈ ਵਾਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ, ਪਰ ਪਿਛਲੇ ਡੇਢ ਸਾਲ ਤੋਂ ਭਰੋਸਾ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਹੁਣ ਤੱਕ ਕੁਝ ਵੀ ਨਹੀਂ ਮਿਲਿਆ ਹੈ ਅਤੇ ਉਨ੍ਹਾਂ ਦੇ ਬਜ਼ੁਰਗਾਂ ਦਾ ਨਾਮ ਤੱਕ ਵੀ ਸਮਾਗਮਾਂ ਵਿੱਚ ਨਹੀਂ ਲਿਆ ਜਾਂਦਾ ਹੈ ਅਤੇ ਨਾ ਹੀ ਸਿੱਖ ਅਜਾਇਬ ਘਰ ਵਿੱਚ ਉਨ੍ਹਾਂ ਦੀ ਕੋਈ ਤਸਵੀਰ ਸੁਸ਼ੋਭਿਤ ਹੈ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬਜ਼ੁਰਗ ਰਾਜਨੀਤੀ ਦਾ ਸ਼ਿਕਾਰ ਹੋਏ ਹਨ |

Exit mobile version