Site icon TheUnmute.com

ਪੰਜਾਬ ਵੱਲੋਂ ਮਨਾਈ ਜਾ ਰਹੀ “ਜਲ ਦੀਵਾਲੀ-ਵੁਮੈਨ ਫਾਰ ਵਾਟਰ , ਵਾਟਰ ਫਾਰ ਵੁਮੈਨ”ਕੈਮਪੇਨ ਦਾ ਦੂਜਾ ਦਿਨ

ਲੇਜ਼ਰ ਲਾਈਟਾਂ
ਚੰਡੀਗੜ੍ਹ, 8 ਨਵੰਬਰ 2023: ਪੰਜਾਬ ਸੂਬੇ ਵਲੋਂ ਭਾਰਤ ਸਰਕਾਰ ਦੀਆਂ ਅਟਲ ਮਿਸ਼ਨ ਫਾਰ ਰੈਜੂਵਿਨੇਸ਼ਨ ਐਂਡ ਅਰਬਨ ਟਰਾਂਸਫੋਰਮੇਸ਼ਨ (ਅਮਰੂਤ) ਅਤੇ ਨੈਸ਼ਨਲ ਅਰਬਨ ਲਾਈਵਹੁਡ ਮਿਸ਼ਨ (ਨੂਲਮ) ਫਲੈਗਸ਼ਿਪ ਸਕੀਮਾ ਅਧੀਨ “ਜਲ ਦੀਵਾਲੀ-ਵੁਮੈਨ ਫਾਰ ਵਾਟਰ, ਵਾਟਰ ਫਾਰ ਵੁਮੈਨ”ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਅਧੀਨ ਮਿਤੀ 7 ਤੋਂ 9 ਨਵੰਬਰ ਤੱਕ “ਜਲ-ਦੀਵਾਲੀ”ਮਨਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ, ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਜਲ-ਦੀਵਾਲੀ ਮੁਹਿੰਮ ਦੇ ਪਹਿਲੇ ਫੇਜ਼ ਵਿੱਚ ਪੰਜਾਬ ਰਾਜ ਦੇ 10 ਨੰਬਰ ਵਾਟਰ ਟ੍ਰੀਟਮੈਂਟ ਪਲਾਂਟਸ ਨੂੰ ਵੁਮੈਨ ਸੇਲਫ ਹੇਲਪ ਗਰੂਪਸ ਦੇ ਦੌਰੇ ਲਈ ਚੁਣਿਆ ਗਿਆ ਹੈ, ਜਿਹਨਾ ਨੂੰ ਵਾਟਰ ਟ੍ਰੀਟਮੈਂਟ ਪਲਾਂਟ ਦੀ ਕਾਰ- ਗੁਜਾਰੀ ਅਤੇ ਵਾਟਰ ਟੈਸਟਿੰਗ ਸਹੁਲਤਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਮੁਹਿੰਮ ਵਲੋਂ ਵੁਮੈਨ ਸੇਲਫ ਹੇਲਪ ਗਰੂਪਸ ਵਲੋਂ ਬਣਾਏ ਗਏ ਆਰਟਿਕੱਲਸ ਅਤੇ ਯਾਦਗਾਰੀ ਚਿੰਨ੍ਹਾਂ ਰਾਹੀਂ ਔਰਤਾਂ ਦੀ ਸਮੂਲਿਅਤ ਵਧਾਉਣ ਤੇ ਜੋਰ ਪਾਇਆ ਜਾਵੇਗਾ। ਅਮਰੂਤ ਅਤੇ ਨੂਲਮ ਦੇ ਰਾਜ ਅਤੇ ਸ਼ਹਿਰ ਪਧੱਰੀ ਅਧਿਕਾਰੀਆਂ ਵਲੋਂ ਇਹਨਾਂ ਦੋਰਿਆਂ ਨੂੰ ਕੰਡੱਕਟ ਕੀਤਾ ਜਾਵੇਗਾ।
ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ “ਜਲ-ਦੀਵਾਲੀ” ਦੇ ਦੂਜੇ ਦਿਨ, ਨਗਰ ਕੌਂਸਲ, ਫਰੀਦਕੋਟ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਨੰਗਲ ਦੀਆਂ ਟੀਮਾਂ ਨੇ ਸੈਲਫ ਹੈਲਪ ਗਰੁੱਪਾਂ ਦੀਆਂ 150 ਤੋਂ ਵੱਧ ਔਰਤਾਂ ਨੂੰ ਇਹਨਾਂ ਸ਼ਹਿਰਾਂ ਦੇ ਵਾਟਰ ਟਰੀਟਮੈਂਟ ਪਲਾਂਟਾਂ ਦਾ ਦੌਰਾ ਕਰਵਾਇਆ ਗਿਆ। ਨੋਡਲ ਅਫਸਰਾਂ ਨੇ ਪਾਣੀ ਨੂੰ ਸ਼ੁੱਧ ਕਰਨ ਦੀ ਪ੍ਰਕਿਰਿਆ ਅਤੇ ਕਾਰਜਵਿਧੀ ਬਾਰੇ ਦੱਸਿਆ। ਮੁਲਾਕਾਤ ਕਰਨ ਵਾਲੀਆਂ ਔਰਤਾਂ ਨੂੰ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨ ਦੇ ਪ੍ਰੋਟੋਕੋਲ ਬਾਰੇ ਵੀ ਜਾਣੂ ਕਰਵਾਇਆ ਗਿਆ।”ਜਲ ਦੀਵਾਲੀ” ਮੁਹਿੰਮ ਦਾ ਮੁੱਖ ਉਦੇਸ਼ ਔਰਤਾਂ ਦੇ ਸਸ਼ਕਤੀਕਰਨ ਅਤੇ ਜਲ ਸਰੋਤਾਂ ਦੇ ਪ੍ਰਬੰਧਨ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ।
ਵਿਜ਼ਿਟ ਕਰਨ ਵਾਲੇ ਮਹਿਮਾਨਾ ਨੂੰ ਨੀਲੇ ਬੈੱਗ, ਪਾਣੀ ਦੀ ਬੋਤਲਾ ਅਤੇ ਗਿਲਾਸ ਉਪਹਾਰ ਵਜੋਂ ਵੰਡੇ ਗਏ ਅਤੇ ਉਹਨਾਂ ਲਈ ਆਉਣ ਦੇ ਧੰਨਵਾਦ ਵਜੋਂ ਰਿਫਰੇਸ਼ਮੈਂਟਸ ਦਾ ਪ੍ਰਬੰਧ ਵੀ ਕੀਤਾ ਗਿਆ।
Exit mobile version