Site icon TheUnmute.com – Punjabi News

ਸੰਗਰੂਰ ਦੇ ਪਿੰਡ ਘਰਾਚੋ ‘ਚ ਪੁਰਾਣੇ ਮਕਾਨ ਦੀ ਡਿੱਗੀ ਛੱਤ, ਇੱਕ ਬੀਬੀ ਦੀ ਮੌਤ

Sangrur

ਸੰਗਰੂਰ, 19 ਅਪ੍ਰੈਲ 2024: ਸੰਗਰੂਰ (Sangrur) ਜ਼ਿਲ੍ਹੇ ਦੇ ਪਿੰਡ ਘਰਾਚੋ ਵਿੱਚ ਵੀਰਵਾਰ ਰਾਤ ਇੱਕ ਮਕਾਨ ਦੀ ਛੱਤ ਡਿੱਗ ਗਈ, ਜਿਸ ਕਾਰਨ ਮਲਬੇ ਹੇਠ ਦਬ ਕੇ ਇੱਕ ਬੀਬੀ ਦੀ ਮੌਤ ਹੋ ਗਈ ਅਤੇ ਭੈਣ-ਭਰਾ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਪਿੰਡ ਘਰਾਚੋ (Sangrur) ਦੀ ਚਹਿਲ ਪੱਤੀ ਦੇ ਰਹਿਣ ਵਾਲੇ ਅਮਰੀਕ ਸਿੰਘ ਦੇ 30 ਸਾਲ ਪੁਰਾਣੇ ਮਕਾਨ ਦੀ ਛੱਤ ਦੇਰ ਰਾਤ ਅਚਾਨਕ ਡਿੱਗ ਗਈ। ਜਿਸ ਕਾਰਨ ਅਮਰੀਕ ਸਿੰਘ ਦੀ ਬਜ਼ੁਰਗ ਮਾਤਾ ਜਸਪਾਲ ਕੌਰ, ਅਮਰੀਕ ਸਿੰਘ ਅਤੇ ਹਰਜਿੰਦਰ ਕੌਰ ਮਲਬੇ ਹੇਠ ਦਬ ਗਏ। ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਆਂਢੀ-ਗੁਆਂਢੀ ਅਤੇ ਪਿੰਡ ਵਾਸੀ ਮੌਕੇ ‘ਤੇ ਇਕੱਠੇ ਹੋ ਗਏ।

ਮਲਬੇ ਹੇਠ ਦੱਬੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢ ਕੇ ਸੰਗਰੂਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਬਜ਼ੁਰਗ ਜਸਪਾਲ ਕੌਰ ਦੀ ਮੌਤ ਹੋ ਗਈ। ਅਮਰੀਕ ਸਿੰਘ ਅਤੇ ਹਰਜਿੰਦਰ ਕੌਰ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਇਸ ਹਾਦਸੇ ਵਿੱਚ ਇੱਕ ਕਾਰ ਵੀ ਮਲਬੇ ਹੇਠ ਦਬ ਜਾਣ ਕਾਰਨ ਨੁਕਸਾਨੀ ਗਈ।