21 ਅਕਤੂਬਰ 2024: ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੀ ਮੁਹਿੰਮ ਤਹਿਤ, ਅੱਜ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵੱਲੋਂ ਅੰਮ੍ਰਿਤਸਰ ਘੁੰਮਣ ਆਏ ਯਾਤਰੀ ਜੋ ਵਾਹਘਾ ਬਾਰਡਰ ਤੋਂ ਆ ਰਹੇ ਸਨ, ਜਿਨਾਂ ਦਾ ਮੋਬਾਈਲ ਫੋਨ ਦੋ ਅਣਪਛਾਤੇ ਵਿਅਕਤੀ ਖੋਹ ਕੇ ਫਰਾਰ ਹੋ ਗਏ ਸਨ। ਜਿਸ ਤੇ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ 20 ਮਿੰਟਾਂ ਦੇ ਅੰਦਰ-ਅੰਦਰ ਫੋਨ ਨੂੰ ਟ੍ਰੇਸ ਕਰਕੇ ਉਸ ਦੇ ਮਾਲਕਾਂ ਦੇ ਹਵਾਲੇ ਕੀਤਾ ਗਿਆ। ਉੱਥੇ ਹੀ ਯਾਤਰੀਆਂ ਵੱਲੋਂ ਅੰਮ੍ਰਿਤਸਰ ਪੁਲਿਸ ਦਾ ਧੰਨਵਾਦ ਕੀਤਾ ਗਿਆ। ਦੱਸ ਦੇਈਏ ਕਿ ਅੰਮ੍ਰਿਤਸਰ ਪੁਲਿਸ ਹਰ ਤਰੀਕੇ ਨਾਲ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।