Site icon TheUnmute.com

ਲੁਟੇਰਿਆ ਨੇ ਦਿਨ-ਦਿਹਾੜੇ ਘਨੌਰ ਦੇ ਯੂਕੋ ਬੈਂਕ ‘ਚ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜ਼ਾਮ

Ghanaur

ਪਟਿਆਲਾ 28 ਨਵੰਬਰ 2022: ਪਟਿਆਲਾ ਦੇ ਨਾਲ ਲੱਗਦੇ ਘਨੌਰ (Ghanaur) ਦੇ ਯੂਕੋ ਬੈਂਕ ਵਿੱਚ ਦਿਨ ਦਿਹਾੜੇ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਤੋਂ ਬਾਅਦ ਹਲਕਾ ਘਨੌਰ ਵਿਖੇ ਸਹਿਮ ਦਾ ਮਾਹੌਲ ਬਣ ਗਿਆ | ਤਿੰਨ ਲੁਟੇਰਿਆ ਨੇ ਫਿਲਮੀ ਅੰਦਾਜ਼ ਪਿਸਤੌਲ ਦੀ ਨੋਕ ਤੇ 13 ਮਿੰਟ ਵਿੱਚ ਬੈਂਕ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ |

ਇਸਦੇ ਨਾਲ ਹੀ ਲੁਟੇਰੇ ਬੈਂਕ ਵਿਚ ਆਪਣਾ ਚੈੱਕ ਜਮਾਂ ਕਰਵਾਉਣ ਆਏ ਗ੍ਰਾਹਕ ਦਾ ਬੁਲਟ ਮੋਟਰਸਾਈਕਲ ਵੀ ਆਪਣੇ ਨਾਲ ਲੈ ਗਏ | ਇਸ ਮੌਕੇ ਬੇਕਰੀ ਦੀ ਦੁਕਾਨ ਕਰਨ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਉਹ ਆਪਣਾ ਚੈੱਕ ਇਸ ਬੈਂਕ ਵਿਚ ਜਮਾਂ ਕਰਵਾਉਣ ਆਇਆ ਸੀ ਅਤੇ ਤਕਰੀਬਨ ਤਿੰਨ ਵਜੇ ਤਿੰਨ ਵਿਅਕਤੀ ਪਿਸਟਲਾਂ ਸਮੇਤ ਬੈਂਕ ਵਿਚ ਦਾਖਲ ਹੋਏ, ਜਿੱਥੇ ਉਨ੍ਹਾਂ ਨੇ ਲੁੱਟ ਵਾਰਦਾਤ ਨੂੰ ਅੰਜਾਮ ਦਿੱਤਾ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਬੈਂਕ ਵਿੱਚ 18 ਲੱਖ ਰੁਪਏ ਦੇ ਕਰੀਬ ਨਕਦੀ ਲੈ ਕੇ ਲੁਟੇਰੇ ਫ਼ਰਾਰ ਹੋ ਗਏ ਫਿਲਹਾਲ ਪੁਲਿਸ ਬੈਂਕ ਵਿਚ ਪਹੁੰਚੀ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ |

Exit mobile version