ਸ੍ਰੀ ਮੁਕਤਸਰ ਸਾਹਿਬ 12 ਜਨਵਰੀ 2023: ਇਤਿਹਾਸਕ ਮੇਲਾ ਮਾਘੀ (Mela Maghi) ਸੰਬੰਧੀ ਧਾਰਮਿਕ ਸਮਾਗਮ ਅੱਜ਼ ਤੋਂ ਸ਼ੁਰੂ ਹੋ ਗਏ ਹਨ। ਗੁਰੁਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਹੀ ਇਹਨਾਂ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਹੋ ਗਈ ਹੈ । ਇਤਿਹਾਸਕ ਮਾਘੀ ਮੇਲਾ 40 ਮੁਕਤਿਆਂ ਦੀ ਯਾਦ ਦੀ ਵਿੱਚ ਗੁਰੁਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਧਾਰਮਿਕ ਸਮਾਗਮਾਂ ਦੀ ਸ਼ੁਰੂਅਆਤ ਹੋਈ ਹੈ ।
ਇਹ ਸਮਾਗਮ 15 ਜਨਵਰੀ ਤੱਕ ਚੱਲਣਗੇ।15 ਜਨਵਰੀ ਨੂੰ ਇਤਿਹਾਸਕ ਨਗਰ ਕੀਰਤਨ ਨਾਲ ਧਾਰਮਿਕ ਸਮਾਗਮਾਂ ਦੀ ਰਸਮੀ ਸਮਾਪਤੀ ਹੋਵੇਗੀ। 12 ਤੋਂ 15 ਜਨਵਰੀ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਦੀਵਾਨ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਸਜਾਏ ਜਾਣਗੇ। ਜਿਸ ਦੌਰਾਨ ਰਾਗੀ, ਢਾਡੀ ਅਤੇ ਕਵੀਸਰ ਸੰਗਤਾਂ ਨੂੰ ਗੁਰਇਤਿਹਾਸ ਨਾਲ ਜ਼ੋੜਣਗੇ। ਮੇਲਾ ਮਾਘੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵੱਲੋਂ ਸੰਗਤਾਂ ਦੀ ਰਿਹਾਇਸ ਅਤੇ ਲੰਗਰਾਂ ਦੇ ਵੱਡੇ ਪ੍ਰਬੰਧ ਕੀਤੇ ਗਏ ਹਨ।