ਪੰਜਾਬ ਸਟੂਡੈਂਟਸ ਯੂਨੀਅਨ

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ 26 ਨਵੰਬਰ ਤੋਂ ਸ਼ੁਰੂ ਹੋ ਰਹੇ ਪੇਪਰਾਂ ਨੂੰ ਮੁਲਤਵੀ ਕਰਨ ਸੰਬੰਧੀ ਵੀ.ਸੀ ਦੇ ਨਾਂ ਮੰਗ ਪੱਤਰ ਸੌਂਪਿਆ

ਸ੍ਰੀ ਮੁਕਤਸਰ ਸਾਹਿਬ 11 ਨਵੰਬਰ 2022: ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਸੁਖਪ੍ਰੀਤ ਕੌਰ ਅਤੇ ਕਾਲਜ ਕਮੇਟੀ ਪ੍ਰਧਾਨ ਨੌਨਿਹਾਲ ਸਿੰਘ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਜਾਰੀ ਕੀਤੀ ਡੇਟਸ਼ੀਟ ਜਿਸ ਰਾਹੀਂ 26 ਨਵੰਬਰ ਤੋਂ ਪੇਪਰ ਸ਼ੁਰੂ ਹੋ ਰਹੇ ਹਨ | ਜਿਸ ਦੇ ਭਿਆਨਕ ਸਿੱਟੇ ਨਿਕਲ ਸਕਦੇ ਹਨ।

ਇੱਕ ਸਮੈਸਟਰ ਦਾ ਸਮਾਂ ਲਗਭਗ 6 ਮਹੀਨੇ ਦਾ ਹੁੰਦਾ ਹੈ ਜਿਸ ਵਿਚੋਂ 3 ਮਹੀਨੇ ਦਾਖ਼ਲਾ ਭਰਨ ਵਿਚ ਲੰਘ ਜਾਂਦੇ ਹਨ ਤੇ ਬਾਕੀ ਬਚੇ 90 ਦਿਨ ਜਿਸ ਵਿਚ ਵਿਦਿਆਰਥੀਆਂ ਲਈ ਐਤਵਾਰ ,ਤਿਓਹਾਰ, ਅਤੇ ਕੁਝ ਲੋਕਲ ਛੁੱਟੀਆਂ ਹੋ ਜਾਂਦੀਆਂ ਹਨ ਅਤੇ ਕੁਝ ਦਿਨ ਯੁਵਾ ਮੇਲੇ ਦੌਰਾਨ ਅਤੇ ਸਕਾਲਰਸ਼ਿਪ ਭਰਨ ਵਿਚ ਲੰਘ ਜਾਂਦੇ ਹਨ, ਜਿਸ ਦੇ ਚੱਲਦੇ ਵਿਦਿਆਰਥੀਆਂ ਲਈ ਸਿਰਫ਼ 90 ਦਿਨਾਂ ਦਾ ਸਮੈਸਟਰ ਬਹੁਤ ਘੱਟ ਪੈ ਜਾਂਦਾ ਹੈ ਅਤੇ ਵਿਦਿਆਰਥੀਆਂ ਦਾ ਸਿਲੇਬਸ ਪੁਰਾ ਨਹੀਂ ਹੁੰਦਾ |

ਇਸਦੇ ਨਾਲ ਹੀ ਸਮਾਂ ਘੱਟ ਹੋਣ ਕਾਰਨ ਵਿਦਿਆਰਥੀ ਪੇਪਰਾਂ ਵਿਚ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਅਤੇ ਵਿਦਿਆਰਥੀਆਂ ਨੂੰ ਰੀਪੀਅਰ ਭਰਨ ਲਈ ਮੋਟੀ ਫੀਸ ਭਰਵਾਈ ਜਾਂਦੀ ਹੈ।ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਜੋ ਕਿ ਲਗਾਤਰ ਪਿਛਲੇ ਕੁਝ ਸਾਲਾਂ ਤੋਂ ਘਾਟੇ ਵਿਚ ਚੱਲ ਰਹੀ ਹੈ। ਯੂਨੀਵਰਸਿਟੀ ਕੋਲ ਆਮਦਨ ਦੇ ਸਿਰਫ ਦੋ ਹੀ ਸਾਧਨ ਹਨ, ਇੱਕ ਵਿਦਿਆਰਥੀ ਅਤੇ ਦੂਜਾ ਸਰਕਾਰ।

ਪੰਜਾਬ ਸਰਕਾਰ ਵਲੋਂ ਯੂਨੀਵਰਸਿਟੀ ਨੂੰ ਦਿੱਤੇ ਜਾਣ ਵਾਲੇ ਫੰਡ ਵਿਚ ਕਟੌਤੀ ਕੀਤੀ ਗਈ ਹੈ |ਜਿਸ ਕਾਰਨ ਯੂਨਿਵਰਸਿਟੀ ਕੋਲ ਸਿਰਫ ਵਿਦਿਆਰਥੀ ਹੀ ਬਚ ਜਾਂਦੇ ਹਨ, ਇਸ ਕਰਕੇ ਯੂਨੀਵਰਸਿਟੀ ਵਲੋਂ ਵੱਖ ਵੱਖ ਤਰਾਂ ਆਪਣੇ ਆਰਥਿਕ ਬੋਝ ਨੂੰ ਘੱਟ ਕਰਨ ਲਈ ਕਦੇ ਫੀਸਾਂ ਵਿਚ ਵਾਧਾ, ਕਦੇ ਵਿਦਿਆਰਥੀਆਂ ਦੀ ਜ਼ਿਆਦਾ ਰੀਪੀਅਰ ਕੱਢਣ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ। ਆਗੂਆਂ ਨੇ ਵਿਦਿਆਰਥੀਆਂ ਦੇ ਭਵਿੱਖ ਨੂੰ ਬਚਾਉਣ ਲਈ ਅਤੇ ਵਿਦਿਆਰਥੀਆਂ ਦੇ ਆਰਥਿਕ ਬੋਝ ਨੂੰ ਘੱਟ ਕਰਨ ਲਈ 26 ਨਵੰਬਰ ਤੋਂ ਸ਼ੁਰੂ ਹੋ ਰਹੇ ਪੇਪਰਾਂ ਨੂੰ ਵਿਦਿਆਰਥੀਆਂ ਦੇ ਸਿਲੇਬਸ ਨੂੰ ਪੂਰਾ ਹੋਣ ਤੱਕ ਮੁਲਤਵੀ ਕਰਨ ਅਤੇ ਸਮੈਸਟਰ ਪੀਰੀਅਡ ਨੂੰ ਵਧਾਉਣ ਦੀ ਮੰਗ ਕੀਤੀ ਅਤੇ ਇਸ ਦੇ ਨਾਲ ਹੀ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਹਨਾਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਇਸ ਖ਼ਿਲਾਫ ਤਿੱਖਾ ਸੰਘਰਸ਼ ਕਰੇਗੀ।

Scroll to Top