July 2, 2024 7:21 pm
kisan morcha

Kisan Morcha: ਦਿੱਲੀ ਤੋਂ ਪਰਤ ਰਹੇ ਕਿਸਾਨਾਂ ਦਾ ਸਵਾਗਤ ਕਰੇਗੀ ਪੰਜਾਬ ਸਰਕਾਰ

ਚੰਡੀਗੜ੍ਹ 11 ਦਸੰਬਰ 2021: ਕੇਂਦਰ ਦੁਆਰਾ ਲਿਆਂਦਾ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ(Kisan) ਲਗਾਤਾਰ ਸੰਘਰਸ਼ ਲੜ ਰਹੇ ਸੀ| ਇਹ ਸੰਘਰਸ਼ ਪਿਛਲੇ ਇਕ ਸਾਲ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ਲੜ ਰਹੇ ਸੀ।ਹੁਣ ਕਿਸਾਨਾਂ ਦੇ ਇਸ ਸੰਘਰਸ਼ ਦਾ ਮੁੱਲ ਪੈ ਗਿਆ ਤੇ ਕੇਂਦਰ ਸਰਕਾਰ ਵੱਲੋਂ ਤਿੰਨੋਂ ਖੇਤੀ ਕਾਨੂੰਨ ਰੱਦ ਕਰ ਦਿੱਤਾ ਗਿਆ | ਜਿਸ ਨਾਲ ਕਿਸਾਨਾਂ ਦੀ ਜਿੱਤ ਹੋਈ। ਇਸ ਤੋਂ ਬਾਅਦ ਹੁਣ ਕਿਸਾਨਾਂ ਨੇ ਅੰਦੋਲਨ ਖਤਮ ਕਰਨ ਦੇ ਐਲਾਨ ਕੀਤਾ ਤੇ 11 ਤੇ 12 ਦਸੰਬਰ ਨੂੰ ਘਰ ਵਾਪਸੀ ਕਰਨਗੇ । ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit singh Channi)ਨੇ ਐਲਾਨ ਕੀਤਾ ਕਿ ਦਿੱਲੀ ਦੀਆਂ ਸਰਹੱਦਾਂ ਤੋਂ ਪਰਤੇ ਕਿਸਾਨਾਂ ਦਾ ਪੰਜਾਬ ਸਰਕਾਰ (Punjab Govt.)ਸਵਾਗਤ ਕਰੇਗੀ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit singh Channi) ਨੇ ਕਿਸਾਨਾਂ, ਮਜ਼ਦੂਰਾਂ ਤੇ ਯੂਨਾਈਟਿਡ ਕਿਸਾਨ ਮੋਰਚੇ ਨੂੰ ਵਧਾਈ ਦਿੱਤੀ |ਤੇ ਕਿਹਾ ਕਿ ਇਹ ਕਿਸਾਨਾਂ ਦੀ ਕੇਂਦਰ ਸਰਕਾਰ ਵਿਰੁੱਧ ਜਿੱਤ ਹੈ। ਸੂਬਾ ਸਰਕਾਰ ਆਪਣੀ ਮਿੱਟੀ ਦੇ ਪੁੱਤਾਂ ਦਾ ਸਵਾਗਤ ਕਰੇਗੀ।

ਦੱਸਿਆ ਜਾ ਰਿਹਾ ਹੈ ਕਿ ਕਿਸਾਨ ਸਿੰਘੂ ਬਾਰਡਰ (Singhu Border) ਤੋਂ ਅੰਬਾਲਾ ਤਕ ਆਉਣਗੇ ਅਤੇ ਫਿਰ ਆਪੋ-ਆਪਣੇ ਜ਼ਿਲ੍ਹਿਆਂ ਨੂੰ ਪਰਤ ਜਾਣਗੇ , ਪਰ ਜਿਨ੍ਹਾਂ ਦੇ ਘਰ ਦੂਰ ਹਨ, ਉਹ ਅੱਜ ਦੀ ਰਾਤ ਫਤਿਹਪੁਰ ਸਾਹਿਬ ਵਿਖੇ ਰਹਿਣਗੇ।ਇਸਦੇ ਨਾਲ ਹੀ ਟਿੱਕਰੀ ਬਾਰਡਰ ‘ਤੇ ਅੰਦੋਲਨ ਕਰ ਰਹੇ ਕਿਸਾਨ ਪਟਿਆਲਾ ਦੇ ਰਸਤੇ ਪੰਜਾਬ ਪਹੁੰਚਣਗੇ। ਸਾਰੇ ਕਿਸਾਨਾਂ ਦੇ ਭਲਕੇ ਯਾਨੀ 12 ਦਸੰਬਰ ਤਕ ਆਪੋ-ਆਪਣੇ ਘਰਾਂ ਤਕ ਪਹੁੰਚਣ ਦਾ ਪ੍ਰੋਗਰਾਮ ਹੈ। ਇਸ ਨਾਲ ਹੀ 13 ਦਸੰਬਰ ਨੂੰ ਅੰਮ੍ਰਿਤਸਰ (Amritsar) ਸਥਿਤ ਸ੍ਰੀ ਦਰਬਾਰ ਸਾਹਿਬ ਵਿਖੇ ਕਿਸਾਨ ਮੱਥਾ ਟੇਕਣਗੇ।