ਪੰਜਾਬ ਸਰਕਾਰ

ਪੰਜਾਬ ਸਰਕਾਰ ਸੂਬੇ ਭਰ ‘ਚ 16,000 ਮੁਹੱਲਾ ਕਲੀਨਿਕ ਕਰੇਗੀ ਸਥਾਪਤ

ਚੰਡੀਗੜ੍ਹ 30 ਮਾਰਚ 2022: ਪੰਜਾਬ ਸਰਕਾਰ (Punjab Government) ਨੇ ਸਿਹਤ ਸੁਧਾਰਾਂ ਲਈ ਕਦਮ ਚੁੱਕਦਿਆਂ ਵੱਡਾ ਐਲਾਨ ਕੀਤਾ ਹੈ | ਦਿੱਲੀ ਦੇ ਸਿਹਤ ਮਾਡਲ ਦਾ ਪੰਜਾਬ ‘ਚ ਵੀ ਲਾਗੂ ਹੋਵੇਗਾ। ਇਸ ਦੌਰਾਨ ਸਰਕਾਰ ਸੂਬੇ ਭਰ ‘ਚ 16,000 ਮੁਹੱਲਾ ਕਲੀਨਿਕ ਸਥਾਪਤ ਕਰੇਗੀ। ਇਸ ਤੋਂ ਇਲਾਵਾ, ਰਾਜ ਦੇ ਹਰ ਵਸਨੀਕ ਨੂੰ ‘ਸਿਹਤ ਕਾਰਡ’ ਮਿਲੇਗਾ। ਇਸਦਾ ਐਲਾਨ ਸਿਹਤ ਅਤੇ ਮੈਡੀਕਲ ਸਿੱਖਿਆ ਮੰਤਰੀ ਡਾ: ਵਿਜੇ ਸਿੰਗਲਾ ਨੇ ਸੋਮਵਾਰ ਨੂੰ ਪਟਿਆਲਾ ਵਿਖੇ ਇੱਕ ਸਾਲਾਨਾ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।

ਸੂਤਰਾਂ ਦੇ ਮੁਤਾਬਿਕ ਸਰਕਾਰੀ ਡੈਂਟਲ ਕਾਲਜ (ਜੀ.ਡੀ.ਸੀ.), ਪਟਿਆਲਾ ਵਿਖੇ ਕਰਵਾਏ ਸਾਲਾਨਾ ਸਮਾਗਮ ਦੌਰਾਨ ਸਿਹਤ ਮੰਤਰੀ ਨੇ ਸੂਬੇ ‘ਚ ਜਲਦ ਹੀ 16,000 ਮੁਹੱਲਾ ਕਲੀਨਿਕ ਸਥਾਪਤ ਕਰਨ ਦੀ ਗੱਲ ਕਹੀ ਹੈ। ਇਸ ਮੌਕੇ ਮੰਤਰੀ ਦੇ ਨਾਲ ਕ੍ਰਮਵਾਰ ਪਟਿਆਲਾ ਸ਼ਹਿਰੀ ਅਤੇ ਦਿਹਾਤੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਡਾ: ਬਲਬੀਰ ਸਿੰਘ ਵੀ ਮੌਜੂਦ ਸਨ।

Scroll to Top