July 7, 2024 2:37 pm
Milk Producers

ਪੰਜਾਬ ਸਰਕਾਰ ਨੇ ਦੁੱਧ ਉਤਪਾਦਕਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਕੀਤੀਆਂ ਮਨਜ਼ੂਰ

ਚੰਡੀਗੜ 26 ਅਗਸਤ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਅਤੇ ਦੁੱਧ ਉਤਪਾਦਕਾਂ (Milk Producers) ਨਾਲ ਮੀਟਿੰਗ ਸਮਾਪਤ ਹੋ ਗਈ ਹੈ | ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਲਿਖਿਆ ਕਿ ਮੀਟਿੰਗ ਵਿੱਚ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਤੇ ਸਹਿਮਤੀ ਬਣ ਗਈ ਹੈ | ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਵੀਰਾਂ ਨੂੰ ਰਹਿੰਦੇ ਬਕਾਏ ਦਾ ਭੁਗਤਾਨ 15 ਸਤੰਬਰ ਤੱਕ ਜਾਰੀ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ।

ਇਸ ਕੈਬਿਨਟ ਮੀਟਿੰਗ ‘ਚ ਕਿਹਾ ਗਿਆ ਕਿ ਸੂਬੇ ‘ਚ ਲੰਪੀ ਸਕਿੱਨ ਬਿਮਾਰੀ ਨਾਲ ਹੋਈਆਂ ਪਸ਼ੂਆਂ ਦੀਆਂ ਮੌਤਾਂ ਸੰਬੰਧੀ ਸਰਵੇ ਕਰਵਾਇਆ ਜਾਵੇਗਾ ਅਤੇ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ। ਇਸਦੇ ਨਾਲ ਹੀ ਦੁੱਧ ਉਤਪਾਦਕਾਂ ਨੇ ਪਿਛਲੇ ਕਈ ਦਿਨਾਂ ਤੋਂ ਦਿੱਤਾ ਜਾ ਰਾਹ ਧਰਨਾ ਵਾਪਸ ਲੈ ਲਿਆ ਹੈ |