Site icon TheUnmute.com

ਰਾਸ਼ਟਰਪਤੀ 46 ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਕਰਨਗੇ ਪ੍ਰਦਾਨ, ਪੰਜਾਬ ਤੋਂ 2 ਅਧਿਆਪਕ ਵੀ ਸ਼ਾਮਲ

National Awards

ਚੰਡੀਗੜ੍ਹ 25 ਅਗਸਤ 2022: ਰਾਸ਼ਟਰਪਤੀ ਦ੍ਰੋਪਦੀ ਮੁਰਮੂ 5 ਸਤੰਬਰ ਨੂੰ 46 ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ (National Awards) ਪ੍ਰਦਾਨ ਕਰਨਗੇ। ਅਧਿਆਪਕਾਂ ਦਾ ਇਹ ਸਨਮਾਨ ਸਮਾਗਮ 05 ਸਤੰਬਰ, 2022 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਹੋਵੇਗਾ। ਦੇਸ਼ ਦੇ ਦੂਜੇ ਰਾਸ਼ਟਰਪਤੀ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਦਿਨ 5 ਸਤੰਬਰ ਨੂੰ ਦੇਸ਼ ਭਰ ਵਿੱਚ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਦੇਸ਼ ਭਰ ਵਿੱਚੋਂ ਚੁਣੇ ਗਏ ਸਰਵੋਤਮ ਅਧਿਆਪਕਾਂ ਨੂੰ ਇਸ ਦਿਨ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਦੀ ਪਰੰਪਰਾ ਰਹੀ ਹੈ। ਇਸ ਨਾਲ ਹੀ ਇਨ੍ਹਾਂ ‘ਚ ਪੰਜਾਬ ਤੋਂ ਹਰਪ੍ਰੀਤ ਸਿੰਘ, ਮੁੱਖ ਅਧਿਆਪਕ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ, ਜ਼ਿਲ੍ਹਾ-ਬਰਨਾਲਾ , ਅਰੁਣ ਕੁਮਾਰ ਗਰਗ, ਪ੍ਰਿੰਸੀਪਲ, ਜੀ.ਐਮ.ਐਸ.ਐਸ. ਦਾਤੇਵਾਸ, ਜ਼ਿਲ੍ਹਾ-ਮਾਨਸਾ ਵੀ ਸ਼ਾਮਲ ਹਨ ।

ਇਸੇ ਲੜੀ ਤਹਿਤ ਇਸ ਸਾਲ 46 ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ 2022 ਦਿੱਤੇ ਜਾਣਗੇ। ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲਾ ਦੇਸ਼ ਦੇ ਸਰਵੋਤਮ ਅਧਿਆਪਕਾਂ ਨੂੰ ਪੁਰਸਕਾਰ ਪ੍ਰਦਾਨ ਕਰਨ ਲਈ ਹਰ ਸਾਲ ਅਧਿਆਪਕ ਦਿਵਸ ‘ਤੇ ਰਾਸ਼ਟਰੀ ਪੱਧਰ ਦਾ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ। ਸਨਮਾਨ ਲਈ ਯੋਗ ਅਧਿਆਪਕਾਂ ਦੀ ਚੋਣ ਵਿਭਾਗ ਦੁਆਰਾ ਇੱਕ ਔਨਲਾਈਨ, ਸਖ਼ਤ ਅਤੇ ਪਾਰਦਰਸ਼ੀ ਤਿੰਨ-ਪੜਾਵੀ ਚੋਣ ਪ੍ਰਕਿਰਿਆ ਰਾਹੀਂ ਕੀਤੀ ਜਾਂਦੀ ਹੈ।

Exit mobile version