Site icon TheUnmute.com

ਪਾਕਿਸਤਾਨ ਸਰਕਾਰ ਵਲੋਂ ਨਵੇਂ ਟੈਕਸ ਲਗਾਉਣ ਵਾਲੇ ਆਰਡੀਨੈਂਸ ਨੂੰ ਰਾਸ਼ਟਰਪਤੀ ਨੇ ਠੁਕਰਾਇਆ

Government of Pakistan

ਚੰਡੀਗੜ੍ਹ, 15 ਫਰਵਰੀ 2023: ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨੂੰ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਾਕਿਸਤਾਨ ਸਰਕਾਰ (Government of Pakistan) ਨੇ ਵਾਧੂ ਮਾਲੀਆ ਜੁਟਾਉਣ ਦੀ ਆਈਐਮਐਫ ਦੀ ਸ਼ਰਤ ਨੂੰ ਪੂਰਾ ਕਰਨ ਲਈ ਨਵੇਂ ਟੈਕਸ ਲਗਾਉਣ ਦਾ ਫੈਸਲਾ ਕੀਤਾ। ਉਨ੍ਹਾਂ ਇਸ ਲਈ ਆਰਡੀਨੈਂਸ ਜਾਰੀ ਕਰਨ ਦਾ ਫੈਸਲਾ ਕੀਤਾ, ਪਰ ਰਾਸ਼ਟਰਪਤੀ ਆਰਿਫ ਅਲਵੀ ਨੇ ਆਰਡੀਨੈਂਸ ਜਾਰੀ ਕਰਨ ਦੀ ਸ਼ਰੀਫ ਸਰਕਾਰ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ ।

ਇਸ ਤੋਂ ਬਾਅਦ ਦੇਰ ਰਾਤ ਸਰਕਾਰ (Government of Pakistan) ਨੇ ਜੀਐਸਟੀ ਵਿੱਚ 18 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਪਾਕਿਸਤਾਨ ਸਰਕਾਰ ਨੂੰ 115 ਅਰਬ ਰੁਪਏ ਦੀ ਵਾਧੂ ਆਮਦਨ ਹੋਵੇਗੀ। ਜੇਕਰ ਰਾਸ਼ਟਰਪਤੀ ਆਰਡੀਨੈਂਸ ‘ਤੇ ਦਸਤਖਤ ਕਰ ਦਿੰਦੇ ਤਾਂ ਇਸ ਨਾਲ 170 ਅਰਬ ਰੁਪਏ ਦੀ ਵਾਧੂ ਆਮਦਨ ਹੋ ਸਕਦੀ ਸੀ। ਪਰ ਮਾਹਰਾਂ ਨੇ ਕਿਹਾ ਹੈ ਕਿ ਆਈਐਮਐਫ ਇਸ ਘੋਸ਼ਣਾ ਤੋਂ ਸੰਤੁਸ਼ਟ ਨਹੀਂ ਹੋ ਸਕਦਾ ਹੈ। ਕਿਉਂਕਿ ਨਿਯਮਾਂ ਮੁਤਾਬਕ ਜੀਐਸਟੀ ਵਿੱਚ ਵਾਧਾ ਸੰਸਦ ਵਿੱਚ ਬਿੱਲ ਪਾਸ ਕਰਕੇ ਜਾਂ ਆਰਡੀਨੈਂਸ ਰਾਹੀਂ ਹੀ ਕੀਤਾ ਜਾ ਸਕਦਾ ਹੈ।

ਆਬਜ਼ਰਵਰਾਂ ਮੁਤਾਬਕ ਰਾਸ਼ਟਰਪਤੀ ਵੱਲੋਂ ਦਿਖਾਏ ਗਏ ਪੈਂਤੜੇ ਤੋਂ ਪਤਾ ਲੱਗਦਾ ਹੈ ਕਿ ਨਵੇਂ ਟੈਕਸ ਦੇ ਮੁੱਦੇ ‘ਤੇ ਦੇਸ਼ ‘ਚ ਸਿਆਸੀ ਸਹਿਮਤੀ ਨਹੀਂ ਹੈ। ਇਸ ਨਾਲ IMF ਦੇ ਰੁਖ ‘ਤੇ ਅਸਰ ਪੈ ਸਕਦਾ ਹੈ। ਆਰਿਫ ਅਲਵੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨਾਲ ਜੁੜੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਉਹ ਇਮਰਾਨ ਖਾਨ ਦੇ ਪ੍ਰਤੀ ਵਫ਼ਾਦਾਰ ਰਹੇ ਹਨ। ਇਸੇ ਲਈ ਆਰਡੀਨੈਂਸ ‘ਤੇ ਦਸਤਖਤ ਕਰਨ ਤੋਂ ਉਨ੍ਹਾਂ ਦੇ ਇਨਕਾਰ ਨੂੰ ਦੇਸ਼ ‘ਚ ਚੱਲ ਰਹੇ ਤਿੱਖੇ ਸਿਆਸੀ ਮੁਕਾਬਲੇ ਨਾਲ ਜੋੜਿਆ ਜਾ ਰਿਹਾ ਹੈ।

Exit mobile version