Taiwan's President

ਤਾਈਵਾਨ ਦੀ ਰਾਸ਼ਟਰਪਤੀ ਨੇ ਚੋਣਾਂ ‘ਚ ਹਾਰ ਦੀ ਲਈ ਜ਼ਿੰਮੇਵਾਰੀ, ਪਾਰਟੀ ਮੁਖੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਚੰਡੀਗੜ੍ਹ 26 ਨਵੰਬਰ 2022: ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਸਥਾਨਕ ਚੋਣਾਂ ‘ਚ ਹਾਰ ਤੋਂ ਬਾਅਦ ਸ਼ਨੀਵਾਰ ਸ਼ਾਮ ਨੂੰ ਸੱਤਾਧਾਰੀ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਾਈ ਨੇ ਚੋਣ ਹਾਰ ਤੋਂ ਬਾਅਦ ਪਰੰਪਰਾ ਦਾ ਪਾਲਣ ਕਰਦੇ ਹੋਏ ਸੰਖੇਪ ਸੰਬੋਧਨ ਤੋਂ ਬਾਅਦ ਪਾਰਟੀ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਦੌਰਾਨ ਉਨ੍ਹਾਂ ਸਮਰਥਕਾਂ ਦਾ ਧੰਨਵਾਦ ਵੀ ਕੀਤਾ।

ਸਾਈ ਨੇ ਕਿਹਾ ਕਿ ਉਹ ਹਾਰ ਦੀ ਜ਼ਿੰਮੇਵਾਰੀ ਲੈਂਦੀ ਹੈ ਕਿਉਂਕਿ ਉਸ ਨੇ ਖੁਦ ਸ਼ਨੀਵਾਰ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਸੀ।ਰਾਜਧਾਨੀ ਤਾਈਪੇ ਵਿੱਚ ਨੈਸ਼ਨਲਿਸਟ ਪਾਰਟੀ ਦੇ ਉਮੀਦਵਾਰ ਚਿਆਂਗ ਵਾਨ-ਐਨ ਨੇ ਮੇਅਰ ਵਜੋਂ ਜਿੱਤੀ । ਤਾਈਵਾਨ ਦੇ ਸਾਰੇ 13 ਖੇਤਰਾਂ (ਕਾਉਂਟੀਆਂ) ਅਤੇ ਨੌਂ ਸ਼ਹਿਰਾਂ ਵਿੱਚ ਮੇਅਰਾਂ, ਸਿਟੀ ਕੌਂਸਲ ਮੈਂਬਰਾਂ ਅਤੇ ਹੋਰ ਸਥਾਨਕ ਨੇਤਾਵਾਂ ਨੂੰ ਚੁਣਨ ਲਈ ਵੋਟਿੰਗ ਹੋਈ ਸੀ |

Scroll to Top