July 7, 2024 6:02 pm
Pakistan

ਪਾਕਿਸਤਾਨ ‘ਚ ਬਿਜਲੀ ਸੰਕਟ ਹੋਇਆ ਡੂੰਘਾ, ਹਜਾਰਾਂ ‘ਚ ਬਿਜਲੀ ਬਿੱਲ ਦੇਖ ਗ਼ਰੀਬਾਂ ਦੇ ਉੱਡੇ ਹੋਸ਼

ਚੰਡੀਗੜ੍ਹ 16 ਅਗਸਤ 2022: ਪਾਕਿਸਤਾਨ (Pakistan) ‘ਚ ਇਮਰਾਨ ਖਾਨ ਦੀ ਸਰਕਾਰ ਬਣਨ ਤੋਂ ਬਾਅਦ ਸ਼ਾਹਬਾਜ਼ ਸ਼ਰੀਫ ਨੇ ਭਾਵੇਂ ਸੱਤਾ ਦੀ ਵਾਗਡੋਰ ਸੰਭਾਲੀ, ਪਰ ਦੇਸ਼ ਦੇ ਹਾਲਾਤ ‘ਚ ਕੋਈ ਸੁਧਾਰ ਨਹੀਂ ਹੋਇਆ ਹੈ। ਪਹਿਲਾਂ ਵੀ ਲੋਕਾਂ ਨੂੰ ਬਿਜਲੀ, ਪਾਣੀ, ਮਹਿੰਗਾਈ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ |

ਪਾਕਿਸਤਾਨ (Pakistan) ਬਿਜਲੀ ਕੱਟਾਂ ਅਤੇ ਮਹਿੰਗਾਈ ਦੇ ਸਭ ਤੋਂ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਕਾਰਨ ਜਿੱਥੇ ਲੋਕਾਂ ਦਾ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਕਾਰੋਬਾਰ ਵੀ ਬਰਬਾਦ ਹੋ ਰਿਹਾ ਹੈ। ਪਾਕਿਸਤਾਨ ਵਿੱਚ 26,000 ਮੈਗਾਵਾਟ ਦੀ ਮੰਗ ਦੇ ਮੁਕਾਬਲੇ ਸਿਰਫ਼ 19,500 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਦੇ ਕਰਾਚੀ ਸ਼ਹਿਰ ‘ਚ ਬੁਰਾ ਹਾਲ ਹੈ। ਇੱਥੇ ਪੇਂਡੂ ਇਲਾਕਿਆਂ ‘ਚ 12 ਘੰਟੇ ਬਿਜਲੀ ਕੱਟ ਲੱਗ ਰਹੇ ਹਨ। ਈਂਧਨ ਦੀ ਕਮੀ ਅਤੇ ਹੋਰ ਤਕਨੀਕੀ ਨੁਕਸਾਨਾਂ ਕਾਰਨ ਪਾਕਿਸਤਾਨ ਵਿੱਚ ਕਈ ਪਾਵਰ ਪਲਾਂਟ ਬੰਦ ਹੋਣ ਕਾਰਨ ਪਾਕਿਸਤਾਨ ਦੇ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਹੋ ਗਈ ਹੈ। ਇਸਦੇ ਨਾਲ ਹੀ ਗਰੀਬ ਘਰਾਂ ਦੇ ਬਿਜਲੀ ਬਿੱਲ ਵੀ ਹਜਾਰਾਂ ‘ਚ ਆ ਰਿਹਾ ਹੈ |