July 4, 2024 5:59 pm
Amritsar

ਐਨਕਾਊਂਟਰ ‘ਚ ਮਾਰੇ ਗੈਂਗਸਟਰਾਂ ਦਾ ਸਿਵਲ ਹਸਪਤਾਲ ਅੰਮ੍ਰਿਤਸਰ ‘ਚ ਹੋਵੇਗਾ ਪੋਸਟਮਾਰਟਮ

ਚੰਡੀਗੜ੍ਹ 21 ਜੁਲਾਈ 2022: ਬੀਤੇ ਦਿਨ ਅੰਮ੍ਰਿਤਸਰ (Amritsar) ਜ਼ਿਲ੍ਹੇ ਦੇ ਪਿੰਡ ਭਕਨਾ ਨੇੜੇ ਪੰਜਾਬ ਪੁਲਿਸ (Punjab Police) ਨੇ ਗੈਂਗਸਟਰਾਂ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਸਿੰਘ ਰੂਪਾ ਦਾ ਐਨਕਾਊਂਟਰ ਕਰ ਦਿੱਤਾ | 5 ਘੰਟਿਆਂ ਤੋਂ ਵੱਧ ਚੱਲੇ ਇਸ ਮੁਕਾਬਲੇ ‘ਚ ਪੰਜਾਬ ਦੀ ਐਂਟੀ ਗੈਂਗਸਟਰ ਟਾਸ੍ਕ ਫੋਰਸ ਨੇ ਗੈਂਗਸਟਰਾਂ ਮਾਰ ਮੁਕਾਇਆ | ਇਨ੍ਹਾਂ ਕੋਲੋਂ AK-47 ਅਤੇ ਪਸਤੌਲ ਵੀ ਬਰਾਮਦ ਹੋਈ | ਇਸਦੇ ਚੱਲਦੇ ਅੱਜ ਇਨ੍ਹਾਂ ਦੋਵੇਂ ਗੈਂਗਸਟਰਾਂ ਅੰਮ੍ਰਿਤਸਰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕੀਤਾ ਜਾਵੇਗਾ ।