Site icon TheUnmute.com

ਚੋਣ ਕਮਿਸ਼ਨ ਵੱਲੋਂ ਜਾਰੀ ਫੋਟੋ ਮਤਦਾਤਾ ਸੂਚੀਆਂ ਦੀ ਸਪੈਸ਼ਲ ਸੁਧਾਈ ਦੇ ਪ੍ਰੋਗਰਾਮ ਤੋਂ ਰਾਜਸੀ ਪਾਰਟੀਆਂ ਨੂੰ ਜਾਣੂ ਕਰਵਾਇਆ

Political Parties

ਸਾਹਿਜ਼ਾਦਾ ਅਜੀਤ ਸਿੰਘ ਨਗਰ, 22 ਅਗਸਤ, 2023: ਭਾਰਤ ਦੇ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01.01.2024 ਦੇ ਆਧਾਰ ’ਤੇ ਫ਼ੋਟੋ ਮਤਦਾਤਾ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦੇ ਜਾਰੀ ਪ੍ਰੋਗਰਾਮ ਤੋਂ ਅੱਜ 53-ਐੱਸ ਏ ਐੱਸ ਨਗਰ ਨਾਲ ਸਬੰਧਤ ਰਾਜਸੀ ਪਾਰਟੀਆਂ (Political Parties) ਨੂੰ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਵੱਲੋਂ ਮੀਟਿੰਗ ਕਰਕੇ ਜਾਣੂ ਕਰਵਾਇਆ ਗਿਆ।

ਉਨ੍ਹਾਂ ਮੀਟਿੰਗ ’ਚ ਹਾਜ਼ਰ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਪ੍ਰੀ-ਰਵੀਜ਼ਨ ਤਹਿਤ 22 ਅਗਸਤ 2023 ਤੋਂ 29 ਸਤੰਬਰ 2023 ਤੱਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਜਾਵੇਗੀ। ਜਿਸ ਦੌਰਾਨ 1500 ਤੋਂ ਵਧੇਰੇ ਵੋਟਾਂ ਵਾਲੇ ਪੋਲਿੰਗ ਸਟੇਸ਼ਨਾਂ ਨੂੰ ਤੋੜਿਆ ਜਾਵੇਗਾ। ਇਸ ਮੌਕੇ 53-ਐੱਸ ਏ ਐੱਸ ਨਗਰ ਹਲਕੇ ਵਿੱਚ 249 ਪੋਲਿੰਗ ਸਟੇਸ਼ਨ ਹਨ, ਜਿਸ ਸਬੰਧੀ ਜੇਕਰ ਕਿਸੇ ਨੂੰ ਕੋਈ ਇੰਤਰਾਜ ਹੈ ਤਾਂ ਉਹ ਅਨੈਕਸਚਰ-1 ਭਰ ਕੇ ਦੋ ਦਿਨਾਂ ’ਚ ਦਰਜ ਕਰਵਾ ਸਕਦੇ ਹਨ।

ਇਸ ਤੋਂ ਇਲਾਵਾ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ 21 ਅਕਤੂਬਰ 2023 (ਸ਼ਨੀਵਾਰ), 22 ਅਕਤੂਬਰ 2023 (ਐਤਵਾਰ) ਅਤੇ 18 ਨਵੰਬਰ 2023 (ਸ਼ਨੀਵਾਰ) ਅਤੇ 19 ਨਵੰਬਰ 2023 (ਐਤਵਾਰ) ਨੂੰ ਬੂਥ ਪੱਧਰ ’ਤੇ ਸਪੈਸ਼ਲ ਕੈਨਪ ਵੀ ਲਾਏ ਜਾਣਗੇ, ਜਿੱਥੇ ਆਮ ਜਨਤਾ ਦੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ ਬੀ ਐਲ ਓਜ਼ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਮੌਜੂਦ ਰਹਿਣਗੇ।

ਉਨ੍ਹਾਂ ਨੇ ਸਮੂਹ ਨੁਮਾਇੰਦਿਆਂ ਨੂੰ ਆਪੋ-ਆਪਣੇ ਚੋਣ ਹਲਕੇ ਦੇ ਪੋਲੰਗ ਬੂਥ ਵਾਰ ਬੂਥ ਲੈਵਲ ਏਜੰਟ ਨਿਯੁਕਤ ਕਰਨ ਅਤੇ ਉਨ੍ਹਾਂ ਦੀਆਂ ਸੂਚੀਆਂ ਐਸ ਡੀ ਐਮ ਦਫ਼ਤਰ ਮੋਹਾਲੀ ਨੂੰ ਭੇਜਣ ਲਈ ਆਖਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ (Political Parties)  ਜਾਂ ਬੂਥ ਲੈਵਲ ਏਜੰਟ ਵੱਲੋਂ ਬੀ ਐਲ ਓ ਕੋਲ ਗਲਤ ਦਾਅਵਾ ਜਾਂ ਇਤਰਾਜ਼ ਨਾ ਪੇਸ਼ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ’ਤੇ ਸੰਪਰਕ ਕਰਨ ਲਈ ਆਖਿਆ ਗਿਆ।

Exit mobile version