Aníbal Torres

ਪੇਰੂ ਦੇ PM ਐਨੀਬਲ ਟੋਰੇਸ ਦੇ ਅਸਤੀਫਾ ਦੇਣ ਨਾਲ ਸਿਆਸੀ ਸੰਕਟ ਗਹਿਰਾਇਆ

ਚੰਡੀਗੜ੍ਹ 04 ਅਗਸਤ 2022: ਪੇਰੂ ਦੇ ਪ੍ਰਧਾਨ ਮੰਤਰੀ ਐਨੀਬਲ ਟੋਰੇਸ (Aníbal Torres) ਨੇ ਅਸਤੀਫਾ ਦੇ ਦਿੱਤਾ ਹੈ। ਪੀਐਮ ਦੇ ਅਚਾਨਕ ਫੈਸਲੇ ਤੋਂ ਬਾਅਦ ਪੇਰੂ ਵਿੱਚ ਸਿਆਸੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਪੇਰੂ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਅਜਿਹੇ ‘ਚ ਟੋਰੇਸ ਦੇ ਅਸਤੀਫੇ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ।

ਰਿਪੋਰਟਾਂ ਮੁਤਾਬਕ ਪੇਰੂ ਦੇ ਰਾਸ਼ਟਰਪਤੀ ਪੇਡਰੋ ਕੇਸਟੀਲੋ ਵਿਆਪਕ ਅਪਰਾਧਿਕ ਜਾਂਚ ਦਾ ਸਾਹਮਣਾ ਕਰ ਰਹੇ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਾਂਚ ਦੀ ਆੜ ਵਿੱਚ ਰਾਸ਼ਟਰਪਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਕਾਰਨ ਐਨੀਬਲ ਟੋਰੇਸ ਨੇ ਅਸਤੀਫਾ ਦੇ ਦਿੱਤਾ ਹੈ। ਟੋਰੇਸ ਇੱਕ ਵਕੀਲ ਹੈ ਅਤੇ ਰਾਸ਼ਟਰਪਤੀ ਕੈਸਟੀਲੋ ਦੇ ਵਫ਼ਾਦਾਰ ਸਹਿਯੋਗੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

Scroll to Top