Site icon TheUnmute.com

ਬੰਗਲੌਰ ਸਥਿਤ ਕੈਫੇ ‘ਚ ਧਮਾਕੇ ਮਾਮਲੇ ‘ਚ ਪੁਲਿਸ ਨੇ ਚਾਰ ਜਣਿਆਂ ਨੂੰ ਹਿਰਾਸਤ ‘ਚ ਲਿਆ

Bangalore

ਚੰਡੀਗੜ੍ਹ, 02 ਮਾਰਚ 2024: ਕਰਨਾਟਕ ਦੇ ਬੰਗਲੌਰ (Bangalore) ਸਥਿਤ ਰਾਮੇਸ਼ਵਰਮ ਕੈਫੇ ‘ਚ ਹੋਏ ਧਮਾਕੇ ਨੂੰ ਲੈ ਕੇ ਸੂਬਾ ਸਰਕਾਰ ਅਤੇ ਪੁਲਿਸ ਹਰਕਤ ‘ਚ ਨਜ਼ਰ ਆ ਰਹੀ ਹੈ। ਸ਼ਨੀਵਾਰ ਨੂੰ ਹੀ ਇਸ ਮਾਮਲੇ ‘ਚ ਚਾਰ ਜਣਿਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਸੂਤਰਾਂ ਮੁਤਾਬਕ ਕੇਂਦਰੀ ਅਪਰਾਧ ਸ਼ਾਖਾ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸੇ ਟੀਮ ਨੇ ਧਾਰਵਾੜ, ਹੁਬਲੀ ਅਤੇ ਬੈਂਗਲੁਰੂ ਤੋਂ ਪੁੱਛਗਿੱਛ ਲਈ ਚਾਰ ਜਣਿਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਬੰਗਲੌਰ (Bangalore) ਸ਼ਹਿਰ ਦੇ ਕਮਿਸ਼ਨਰ ਬੀ. ਦਯਾਨੰਦ ਨੇ ਕਿਹਾ ਕਿ ਰਾਮੇਸ਼ਵਰ ਕੈਫੇ ‘ਚ ਸ਼ੁੱਕਰਵਾਰ ਦੁਪਹਿਰ ਨੂੰ ਹੋਏ ਆਈਈਡੀ ਧਮਾਕੇ ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। ਕਈ ਟੀਮਾਂ ਇਸ ਦੀ ਜਾਂਚ ਕਰ ਰਹੀਆਂ ਹਨ ਅਤੇ ਕੁਝ ਸਬੂਤ ਵੀ ਮਿਲੇ ਹਨ।

ਜ਼ਿਕਰਯੋਗ ਹੈ ਕਿ ਬੈਂਗਲੁਰੂ (Bangalore) ‘ਚ ਰਾਮੇਸ਼ਵਰਮ ਕੈਫੇ ‘ਚ ਹੋਏ ਧਮਾਕੇ ‘ਚ 10 ਜਣੇ ਜ਼ਖਮੀ ਹੋ ਗਏ ਹਨ। ਕਮਿਸ਼ਨਰ ਨੇ ਕਿਹਾ, “ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਸੁਰੱਖਿਆ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮੀਡੀਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਟਕਲਾਂ ਨਾ ਲਗਾਉਣ ਅਤੇ ਸਹਿਯੋਗ ਕੀਤਾ ਜਾਵੇ |

ਇਸ ਦੌਰਾਨ ਸੂਬੇ ਭਰ ‘ਚ ਖਾਸਕਰ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਬੰਗਲੌਰ ਪੁਲਿਸ ਨੇ ਸ਼ੁੱਕਰਵਾਰ ਨੂੰ ਹੋਏ ਧਮਾਕੇ ਦੇ ਸਬੰਧ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਅਤੇ ਵਿਸਫੋਟਕ ਪਦਾਰਥ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

Exit mobile version