ਰੋੜੀ ਕੁੱਟ ਮੁਹੱਲੇ

ਪੁਲਿਸ ਨੇ ਪਟਿਆਲਾ ਦੇ ਰੋੜੀ ਕੁੱਟ ਮੁਹੱਲੇ ‘ਚ ਚਲਾਇਆ ਸਰਚ ਅਪਰੇਸ਼ਨ

ਪਟਿਆਲਾ 15 ਨਵੰਬਰ 2022: ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਆਪਣੇ ਆਪਣੇ ਜ਼ਿਲ੍ਹਿਆਂ ਅਤੇ ਸ਼ਹਿਰਾਂ ਵਿਚ ਸਰਚ ਆਪਰੇਸ਼ਨ ਚਲਾ ਕੇ ਨਸ਼ਿਆਂ ਅਤੇ ਗੈਂਗਸਟਰਾਂ ‘ਤੇ ਨਕੇਲ ਕੱਸਣ ਦੀ ਸਖ਼ਤ ਆਦੇਸ਼ ਜਾਰੀ ਕੀਤੇ ਗਏ ਸਨ, ਜਿਸਦੇ ਚਲਦਿਆਂ ਅੱਜ ਸੂਬੇ ਭਰ ਵਿੱਚ ਪੁਲਿਸ ਵੱਲੋਂ ਵੱਖ ਵੱਖ ਥਾਵਾਂ ‘ਤੇ ਸਰਚ ਆਪ੍ਰੇਸ਼ਨ ਚਲਾਏ ਗਏ ਹਨ |

ਇਸਦੇ ਤਹਿਤ ਪਟਿਆਲਾ ਵਿਖੇ ਐਸਓਪੀ ਵਰੁਣ ਸ਼ਰਮਾ ਅਤੇ ਏਡੀਜੀਪੀ ਸ਼ਸ਼ੀ ਪ੍ਰਭਾ ਦੀ ਅਗਵਾਈ ਵਿੱਚ ਪਟਿਆਲਾ ਦੇ ਰੋੜੀ ਕੁੱਟ ਮੁਹੱਲਾ ਵਿਖੇ ਸਰਚ ਆਪਰੇਸ਼ਨ ਚਲਾਇਆ ਗਿਆ| ਵੱਡੀ ਗਿਣਤੀ ਵਿੱਚ ਇਕੱਠੀ ਹੋਈ ਪੁਲਿਸ ਪਾਰਟੀ ਵੱਲੋਂ ਰੋੜੀ ਕੁੱਟ ਮੁਹੱਲਾ ਦੇ ਹਰੇਕ ਘਰ ਦੀ ਚੰਗੀ ਤਰ੍ਹਾਂ ਤਲਾਸ਼ੀ ਕੀਤੀ ਗਈ |

ਬੇਸ਼ੱਕ ਇਸ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੂੰ ਕੋਈ ਖਾਸ ਸਫਲਤਾ ਹੱਥ ਨਹੀਂ ਲੱਗੀ, ਪਰ ਨਸ਼ਾ ਤਸਕਰੀ ਦਾ ਕੰਮ ਕਰਨ ਵਾਲੇ ਮਾੜੇ ਅਨਸਰਾਂ ਵਿੱਚ ਹਲਚਲ ਜ਼ਰੂਰ ਪੈਦਾ ਹੋ ਗਈ | ਇਸ ਮੌਕੇ ਏਡੀਜੀਪੀ ਸ਼ਸ਼ੀ ਪ੍ਰਭਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਕਰਦਿਆਂ ਉਨ੍ਹਾਂ ਵੱਲੋਂ ਅੱਜ ਪਟਿਆਲਾ ਦੇ ਰੋੜੀ ਕੁੱਟ ਮੁਹੱਲਾ ਵਿਖੇ ਸਰਚ ਆਪਰੇਸ਼ਨ ਚਲਾਇਆ ਗਿਆ ਹੈ |

ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਅਤੇ ਗ਼ੈਰ ਕਾਨੂੰਨੀ ਜਾਂ ਅਪਰਾਧਿਕ ਗਤੀਵਿਧੀਆਂ ਕਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਵੱਲੋਂ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਕਿਸੇ ਵੀ ਵਿਅਕਤੀ ਤੋਂ ਕੋਈ ਵੀ ਨਸ਼ੇ ਸਬੰਧੀ ਜਾਂ ਬਿਨਾਂ ਕਾਗਜ਼ਾਤ ਦੇ ਵਾਹਨ ਬਰਾਮਦ ਹੋਏ ਤਾਂ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ |

Scroll to Top