TheUnmute.com

ਪੁਲਿਸ ਨੇ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ 14 ਲੱਖ 92 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਕੀਤਾ ਗ੍ਰਿਫਤਾਰ

ਫ਼ਤਿਹਗੜ੍ਹ ਸਾਹਿਬ, 02 ਮਈ 2023: ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਦੇ ਹੋਏ ਬਿਲਕੁਲ ਅਸਲੀ ਵਰਗੀ ਦਿਖਾਈ ਦਿੰਦੀ 14 ਲੱਖ 92 ਹਜ਼ਾਰ 700 ਰੁਪਏ ਦੀ ਜਾਅਲੀ ਕਰੰਸੀ (fake currency) ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।

ਡੀ.ਐਸ.ਪੀ. ਬਸੀ ਪਠਾਣਾਂ ਰਾਜ ਕੁਮਾਰ ਸ਼ਰਮਾ ਅਤੇ ਐਸ.ਐਚ.ਓ. ਥਾਣਾ ਬਡਾਲੀ ਆਲਾ ਸਿੰਘ ਸਬ-ਇੰਸਪੈਕਟਰ ਨਰਪਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਅਮਰਜੀਤ ਕੌਰ ਜੋ ਕਿ ਅੱਜ ਕੱਲ ਖੰਨਾ ਵਿਖੇ ਰਹਿ ਰਹੀ ਹੈ, ਜੋ ਜਾਅਲੀ ਕਰੰਸੀ ਵੇਚਣ ਦਾ ਕੰਮ ਕਰਦੀ ਹੈ ਜੋ ਕਿ ਇੱਕ ਲੱਖ ਰੁਪਏ ਬਦਲੇ 3 ਲੱਖ ਰੁਪਏ ਦੀ ਜਾਅਲੀ ਕਰੰਸੀ ਦਿੰਦੀ ਹੈ |

ਜਿਸ ਉਪਰੰਤ ਥਾਣਾ ਬਡਾਲੀ ਆਲਾ ਸਿੰਘ ਵਿਖੇ ਦਰਜ ਕੀਤੇ ਗਏ ਮੁਕੱਦਮੇ ‘ਚ ਅਮਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ | ਜਿਸ ਦੀ ਪੁੱਛਗਿੱਛ ਦੇ ਆਧਾਰ ‘ਤੇ ਸਰਬਜੀਤ ਸਿੰਘ ਵਾਸੀ ਰਾਏਕੋਟ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਕਤ ਦੋਵੇਂ ਜਣੇ ਹੁਣ ਤੱਕ ਕੁੱਲ 14 ਲੱਖ 92 ਹਜ਼ਾਰ 700 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕਰਵਾ ਚੁੱਕੇ ਹਨ, ਜਦੋਂ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ।

Exit mobile version