ਚੰਡੀਗੜ੍ਹ 19 ਜੁਲਾਈ 2022: ਮੋਹਾਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਫਰਾਰ ਸ਼ੂਟਰ ਜਗਰੂਪ ਰੂਪਾ ਦਾ ਸਾਥੀ ਪੰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸਦੇ ਨਾਲ ਹੀ ਅਦਾਲਤ ਨੇ ਪੰਮਾ ਨੂੰ 6 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ 11 ਜੂਨ ਨੂੰ ਲਾਂਡਰਾ ‘ਚ ਇੱਕ ਜਵੈਲਰੀ ਦੀ ਦੁਕਾਨ ‘ਚ ਲੁੱਟ ਕੀਤੀ ਸੀ। ਜਵੈਲਰਜ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਲੁੱਟ ਕੀਤੀ ਗਈ ਸੀ।
ਇਸਦੇ ਨਾਲ ਹੀ ਪੰਮਾ ਖਿਲਾਫ਼ ਵੱਖ-ਵੱਖ ਜ਼ਿਲ੍ਹਿਆਂ ‘ਚ ਕਈ ਮਾਮਲੇ ਦਰਜ ਹਨ। ਕਤਲ, ਲੁੱਟਾ ਖੋਹਾਂ ਦੇ ਮਾਮਲੇ ਦੇ ਕੇਸ ਦਰਜ ਹਨ। ਪੰਮਾ ਤੋਂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਵੀ ਪੁੱਛਗਿੱਛ ਕੀਤੀ ਜਾਵੇਗੀ। ਫਰਾਰ ਸ਼ੂਟਰ ਜਗਰੂਪ ਰੂਪਾ ਤੇ ਮਨੂੰ ਖੁੱਸਾ ਨੂੰ ਲੈ ਕੇ ਸਵਾਲ ਕੀਤੇ ਜਾਣਗੇ। ਸੀਆਈਏ ਸਟਾਫ਼ ਦੇ ਇੰਚਾਰਜ ਸ਼ਿਵਕੁਮਾਰ ਨੇ ਇਕ ਨਿਊਜ਼ ਚੈੱਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ‘ਤੇ ਦਰਜਨਾਂ ਮਾਮਲੇ ਦਰਜ ਹਨ। ਤਰਨਤਾਰਨ ਤੋਂ ਲੈ ਕੇ ਅੰਮ੍ਰਿਤਸਰ ਤੱਕ ਇਸ ‘ਤੇ ਕਈ ਅਜਿਹੇ ਕੇਸ 307 302 ਦਰਜ ਹਨ, ਇਸਦੀ ਬੜੇ ਸਮੇਂ ਤੋਂ ਪੁਲਿਸ ਨੂੰ ਵੀ ਭਾਲ ਸੀ।