Site icon TheUnmute.com

13 ਮਾਰਚ 2024 ਦਿਨ ਬੁੱਧਵਾਰ ਨੂੰ ਲੱਗੇਗਾ ਵੱਖ-ਵੱਖ ਕੰਪਨੀਆਂ ਦਾ ਪਲੇਸਮੈਂਟ ਕੈਂਪ

Lok Sabha elections

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਮਾਰਚ 2024: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕੈਰੀਅਰ ਸੈਂਟਰ, ਐੱਸ. ਏ. ਐੱਸ ਨਗਰ ਵਲੋਂ, ਏਯੂ ਬੈਂਕ, ਕੋਟਕ ਮਹਿੰਦਰਾ ਬੈਂਕ, ਐਚਡੀਐਫਸੀ ਬੈਂਕ, ਏਅਰਟੈੱਲ ਪ੍ਰਾਇਵੇਟ, ਲਿਮਿ:, ਜੈਮਾਲਾ ਬੁਲਟੈਕ, ਵੈਬ ਹੋਪਰਸ, ਹੋਪਿੰਗ ਮਿਰਡਸ, ਓਪੋ ਮੋਬਾਇਲ, ਸ੍ਰੀਰਾਮ ਜਨਰਲ ਇੰਸੋਰੈਂਸ, ਡੀਟੀਨਸ ਟੈਕਨਾਲੋਜੀ, ਜਾਨਾ ਸਮਾਲ ਫਾਇਨਾਸ ਬੈਂਕ, ਵੀਡੀਓਕੋਨ ਮੋਬਾਇਲ, ਅਵਾਸੋ, ਇੰਡੁਸਿੰਧ ਬੈਂਕ ਦੇ ਸਹਿਯੋਗ ਨਾਲ ਜਿਲ੍ਹਾ ਐੱਸ.ਏ.ਐੱਸ ਨਗਰ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਪਲੇਸਮੈਂਟ ਕੈਂਪ ਮਿਤੀ 13/03/2024 ਨੂੰ ਸ੍ਰੀ ਸੁਖਮਨੀ ਗਰੁੱਪ ਆਫ਼ ਇੰਸਚੀਟਿਊਟ ਡੇਰਾਬਸੀ ਵਿਖੇ ਲਗਾਇਆ ਜਾ ਰਿਹਾ ਹੈ।

ਜਿਸ ਵਿੱਚ ਬੀਬੀਏ, ਬੀ ਕਾਮ, ਫਾਰਮੈਸੀ, ਡਿਪਲੋਮਾ, ਇੰਜੀਨੀਅਰਿੰਗ, ਐਮਬੀਏ ਐਂਡ ਐਸਸੀਐਸ (+2) ਪਾਸ ਉਮੀਦਵਾਰ ਸਵੇਰੇ 10.00 ਵਜੇ ਤੋਂ 1.00 ਵਜੇ ਤੱਕ ਆਪਣੇ ਦਸਤਾਵੇਜ ਲੈ ਕੇ ਪਹੁੰਚਣ। ਵਧੇਰੇ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਕੇ ਇਸ ਕੈਂਪ ਵਿੱਚ ਕੇਵਲ 18 ਤੋਂ 30 ਸਾਲ ਤੱਕ ਦੇ ਉਮੀਦਵਾਰ ਸ਼ਾਮਿਲ ਹੋ ਸਕਦੇ ਹਨ। ਇਸ ਲਈ ਇਛੁੱਕ ਪ੍ਰਾਰਥੀ ਸ੍ਰੀ ਸੁਖਮਨੀ ਗਰੁੱਪ ਆਫ਼ ਇੰਸਚੀਟਿਊਟ ਡੇਰਾਬਸੀ ਵਿਖੇ ਆਪਣਾ ਰਜਿਊਮ ਅਤੇ ਜ਼ਰੂਰੀ ਦਸਤਾਵੇਜ ਲੈ ਕੇ ਪਹੁੰਚਣ ਦੀ ਖੇਚਲ ਕਰਨ।

ਵਧੇਰੇ ਜਾਣਕਾਰੀ ਲਈ ਉਮੀਦਵਾਰ ਡੀ.ਬੀ.ਈ.ਈ, ਕਮਰਾ ਨੰ.461, ਤੀਜੀ ਮੰਜ਼ਿਲ, ਡੀ. ਸੀ. ਕੰਪਲੈਕਸ, ਸੈਕਟਰ– 76 ਐੱਸ.ਏ.ਐੱਸ. ਨਗਰ ਨਾਲ ਤਾਲਮੇਲ ਕਰ ਸਕਦੇ ਹਨ ਅਤੇ ਆਪਣੇ ਰਜ਼ਿਊਮ ਨੂੰ ਦਫ਼ਤਰ ਦੀ ਈ- ਮੇਲ ਆਈ ਡੀ -dbeeplacementssasnagar@gmail.com ਤੇ ਭੇਜ ਸਕਦੇ ਹਨ। ਰੋਜ਼ਗਾਰ ਸਬੰਧੀ ਜਾਣਕਾਰੀ ਹਾਸਿਲ ਕਰਨ ਲਈ ਡੀ.ਬੀ.ਈ.ਈ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਫੋਲੋ ਕਰ ਸਕਦੇ ਹਨ ਜਿਵੇਂ ਫੇਸਬੁੱਕ ਅਕਾਊਂਟ, User name- DegtoSAS.

Exit mobile version