ਚੰਡੀਗੜ੍ਹ, 07 ਅਗਸਤ 2023: ਅੱਜ ਭਾਰੀ ਹੰਗਾਮੇ ਵਿਚਾਲੇ ਫਾਰਮੇਸੀ (ਸੋਧ) ਬਿੱਲ, 2023 (Pharmacy (Amendment) Bill 2023) ਲੋਕ ਸਭਾ ਵਿਚ ਪਾਸ ਹੋ ਗਿਆ ਹੈ। ਇਹ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਸਬੰਧ ਵਿੱਚ ਫਾਰਮੇਸੀ ਐਕਟ, 1948 ਵਿੱਚ ਸੋਧ ਕਰਨ ਦਾ ਪ੍ਰਸਤਾਵ ਕਰਦਾ ਹੈ। ਬਿੱਲ ਨੂੰ ਚਰਚਾ ਲਈ ਅਤੇ ਲੋਕ ਸਭਾ ਵਿੱਚ ਪਾਸ ਕਰਦੇ ਹੋਏ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਨਰਗਠਨ ਐਕਟ, 2019 ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਲਾਗੂ ਕੀਤਾ ਗਿਆ ਸੀ।ਇਸ ਤੋਂ ਬਾਅਦ ਜੰਮੂ-ਕਸ਼ਮੀਰ ਦੇ ਪੁਰਾਣੇ ਰਾਜ ਵਿੱਚ ਲਾਗੂ ਕਈ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ। ਇਹਨਾਂ ਵਿੱਚ ਜੰਮੂ ਅਤੇ ਕਸ਼ਮੀਰ ਫਾਰਮੇਸੀ ਐਕਟ, ਸੰਵਤ 2011 (1955) ਵੀ ਸ਼ਾਮਲ ਹੈ, ਜੋ ਰਾਜ ਵਿੱਚ ਫਾਰਮੇਸੀ ਕਾਰੋਬਾਰ ਨੂੰ ਨਿਯਮਤ ਕਰ ਰਿਹਾ ਸੀ।