Site icon TheUnmute.com

ATM ਕਾਰਡ ਬਦਲ ਕੇ ਲੋਕਾਂ ਦੇ ਪੈਸੇ ਕਢਵਾਉਣ ਵਾਲਾ ਪੁਲਿਸ ਦੇ ਚੜਿਆ ਅੜਿੱਕੇ, 60 ATM ਕਾਰਡ ਬਰਾਮਦ

Chandigarh

ਚੰਡੀਗੜ੍ਹ, 26 ਸਤੰਬਰ 2024: ਚੰਡੀਗੜ੍ਹ (Chandigarh) ਦੇ ਸੈਕਟਰ 31 ਥਾਣੇ ਦੀ ਪੁਲਿਸ ਨੇ ਏਟੀਐਮ ਦੇ ਬਾਹਰ ਖੜ੍ਹੇ ਹੋ ਕੇ ਲੋਕਾਂ ਦੇ ਧੋਖੇ ਨਾਲ ਪੈਸੇ ਕਢਵਾਉਣ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ | ਉਕਤ ਮੁਲਜ਼ਮ ਸਤੀਸ਼ ਕੁਮਾਰ ਕੋਲੋਂ ਪੁਲਿਸ ਨੇ 60 ਏਟੀਐਮ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਵਰਤੋਂ ਲੋਕ ਵੱਖ-ਵੱਖ ਬੈਂਕਾਂ ‘ਚੋਂ ਪੈਸੇ ਕਢਵਾਉਣ ਲਈ ਕਰਦਾ ਸੀ ।

ਇਹ ATM ਕਾਰਡ ਦੀ ਵਰਤੋਂ ਉਹ ਦੂਜੇ ਲੋਕਾਂ ਦੇ ਏਟੀਐਮ ਨੂੰ ਬਦਲਣ ਲਈ ਵਰਤਿਆ ਕਰਦਾ ਸੀ ਅਤੇ ATM ਪਿੰਨ ਦੀ ਥਾਂ ‘ਤੇ ਲੋਹੇ ਦੀ ਪਿੰਨ ਜਾਂ ਐਲੂਮੀਨੀਅਮ ਦੀ ਕੋਈ ਚੀਜ਼ ਰੱਖ ਦਿੰਦਾ ਸੀ | ਜਿਸ ਨਾਲ ਉਸ ਏਟੀਐਮ ਦੇ ਬਟਨ ਪੂਰੀ ਤਰ੍ਹਾਂ ਦੱਬੇ ਨਹੀਂ ਜਾਂਦੇ ਸਨ, ਇਸਦਾ ਫਾਇਦਾ ਚੁੱਕ ਕੇ ਮੱਦਦ ਦੇ ਬਹਾਨੇ ਪੈਸੇ ਕਢਵਾਉਣ ਆਏ ਲੋਕਾਂ ਦੇ ਏਟੀਐਮ ਕਾਰਡ ਬਦਲ ਦਿੰਦਾ ਸੀ ਅਤੇ ਚੋਰੀ ਤੋਂ ਦੇਖੇ ਪਿੰਨ ਰਾਹੀਂ ਪੈਸੇ ਕਢਵਾ ਲੈਂਦਾ ਸੀ |

ਕਿਸੇ ਵਿਅਕਤੀ ਨੇ ਆਪਣਾ ਪਿੰਨ ਪਾ ਕੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿੰਨ ਪੂਰੀ ਤਰ੍ਹਾਂ ਨਹੀਂ ਦੱਬਿਆ ਗਿਆ ਅਤੇ ਇਸ ਦਾ ਫਾਇਦਾ ਉਕਤ ਚੋਰ ਨੇ ਉਠਾਇਆ। ਇਸੇ ਤਰ੍ਹਾਂ ਉਸ ਨੇ ਕਈ ਲੋਕਾਂ ਤੋਂ ਪੈਸੇ ਕਢਵਾ ਲਏ ਸਨ ਅਤੇ ਹੱਲੋਮਾਜਰਾ ਦੇ ਇੱਕ ਏ.ਟੀ.ਐਮ ‘ਚ ਇਹ ਵਾਰਦਾਤ ਕਰਦਾ ਫੜਿਆ ਗਿਆ | ਉਕਤ ਮੁਲਜ਼ਮ ਨੂੰ ਰੋਹਿਤ ਕੁਮਾਰ ਦੀ ਸ਼ਿਕਾਇਤ ‘ਤੇ ਕਾਬੂ ਕਰ ਲਿਆ ਗਿਆ |

ਡੀਐਸਪੀ ਜਸਵਿੰਦਰ ਸਿੰਘ (Chandigarh) ਨੇ ਇਸ ਸਾਰੀ ਘਟਨਾ ਬਾਰੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਏਟੀਐਮ ‘ਚੋਂ ਪੈਸੇ ਕਢਵਾਉਣ ਸਮੇਂ ਨਿੱਜਤਾ ਬਣਾਈ ਰੱਖਣ ਅਤੇ ਆਪਣਾ ਪਿੰਨ ਕਿਸੇ ਨਾਲ ਸਾਂਝਾ ਨਾ ਕਰਨ।

Exit mobile version