July 7, 2024 1:47 pm
ਪਿੰਡ ਚੱਕ ਗਿਲਜੇਵਾਲਾ

ਪਿੰਡ ਚੱਕ ਗਿਲਜੇਵਾਲਾ ਦੇ ਲੋਕ ਧਰਤੀ ਹੇਠਲਾ ਪਾਣੀ ਪੀਣ ਲਈ ਮਜ਼ਬੂਰ, ਜਲਘਰ ਦਾ ਲੱਖਾਂ ਰੁਪਏ ਦਾ RO ਸਿਸਟਮ ਬਣਿਆ ਕਬਾੜ

ਸ੍ਰੀ ਮੁਕਤਸਰ ਸਾਹਿਬ 29 ਸਤੰਬਰ 2022: ਇਕ ਪਾਸੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ | ਉੱਥੇ ਹੀ ਸਹੀ ਢੰਗ ਨਾਲ ਪੈਸੇ ਦੀ ਵਰਤੋ ਨਾ ਹੋਣ ਲੋਕ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਅਜਿਹਾ ਹੀ ਮਾਮਲਾ ਪਿੰਡ ਚੱਕ ਗਿਲਜੇਵਾਲਾ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਵਾਸੀ ਧਰਤੀ ਹੇਠਲਾ ਪਾਣੀ ਪੀਣ ਲਈ ਮਜ਼ਬੂਰ ਹਨ |

ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਸੁਖਚੈਨ ਸਿੰਘ,ਵਕੀਲ ਸਿੰਘ ਆਦਿ ਨੇ ਦੱਸਿਆ ਪਿੱਛਲੇ ਲੰਮੇ ਸਮੇਂ ਤੋਂ ਪਿੰਡ ਦਾ ਜਲਘਰ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਕਿਉਂਕਿ ਇਸ ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਤੇ ਫੇਰ ਵੀ ਪਿੰਡ ਵਾਸੀਆਂ ਨੂੰ ਧਰਤੀ ਹੇਠਲਾ ਪਾਣੀ ਪੀਣਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਿੰਡ ਦੇ ਜਲਘਰ ਵਿਚ 15 ਲੱਖ ਦੀ ਲਾਗਤ ਨਾਲ ਆਰ ਓ ਸਿਸਟਮ (RO system) ਲਗਾਇਆ ਗਿਆ ਸੀ ਅਤੇ ਉਹ ਲੰਮੇ ਸਮੇਂ ਤੋਂ ਬੰਦ ਪਿਆ ਅਤੇ ਕਬਾੜ ਬਣ ਚੁੱਕਾ ਹੈ |

ਉਨ੍ਹਾਂ ਕਿਹਾ ਕਿ ਇਸ ਦੀ ਵਰਤੋ ਨਹੀਂ ਕੀਤੀ ਜਾ ਰਹੀ ਅਤੇ ਪਾਣੀ ਮੋਨੋ ਬਲਾਕ ਮੋਟਰ ਰਾਹੀਂ ਚੁੱਕ ਕੇ ਸਿੱਧਾ ਹੀ ਸਪਲਾਈ ਕੀਤਾ ਜਾ ਰਿਹਾ ਹੈ | ਜਿਸ ਕਰਕੇ ਕੈਂਸਰ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ | ਉਨ੍ਹਾਂ ਦੱਸਿਆ ਕਿ ਕਰੀਬ ਦੋ ਕਰੋੜ ਦੀ ਲਾਗਤ ਨਾਲ ਪਾਣੀ ਸਟੋਰ ਟੈਂਕ ਬਣਾਇਆ ਗਿਆ | ਜਿਸ ਵਿਚ ਨਹਿਰੀ ਪਾਣੀ ਸਿਰਫ ਵਿਖਾਵੇ ਲਈ ਹੀ ਰੱਖਿਆ ਹੋਇਆ ਹੈ|

ਉਨ੍ਹਾਂ ਦੱਸਿਆ ਕਿ ਹਾਲ ਇਹ ਕਿ ਸਾਰਾ ਪਿੰਡ ਪਾਣੀ ਬਾਹਰੋ ਲਿਆਉਣ ਲਈ ਮਜ਼ਬੂਰ ਹੈ।ਇਸ ਸਮੇਂ ਜਦੋ ਸਬੰਧਤ ਮਹਿਕਮੇ ਦੇ ਐਸ ਡੀ ਓ ਸ਼ਿਵਮ ਸੱਚਦੇਵਾ ਨਾਲ ਤੋ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਲਿਖਤੀ ਰੂਪ ਵਿੱਚ ਭੇਜ ਦਿੱਤਾ ਹੈ। ਜਲਦੀ ਹੀ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ।