ਗੁਰੂਗ੍ਰਾਮ ਹਾਦਸੇ

ਗੁਰੂਗ੍ਰਾਮ ਹਾਦਸੇ ਨੂੰ ਲੈ ਕੇ ਸੋਸਾਇਟੀ ਦੇ ਲੋਕਾਂ ਨੇ ਦਿੱਤਾ ਧਰਨਾ, ਕੀਤੀ ਇਹ ਮੰਗ

ਚੰਡੀਗੜ੍ਹ 12 ਫਰਵਰੀ 2022: ਗੁਰੂਗ੍ਰਾਮ ਦੇ ਸੈਕਟਰ 109 ਦੀ ਸੋਸਾਇਟੀ ‘ਚ ਹੋਏ ਹਾਦਸੇ ‘ਚ ਦੋ ਲੋਕਾਂ ਦੀ ਮੌਤ ਤੋਂ ਬਾਅਦ ਸੋਸਾਇਟੀ ਦੇ ਲੋਕਾਂ ਨੇ ਧਰਨਾ ਦਿੱਤਾ। ਉਨ੍ਹਾ ਦਾ ਕਹਿਣਾ ਹੈ ਕਿ ਬਿਲਡਰ ਖ਼ਿਲਾਫ਼ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਅਤੇ ਉਸ ਨੇ ਫਲੈਟਾਂ ‘ਚ ਨਿਵੇਸ਼ ਕੀਤੇ ਪੈਸੇ ਵਾਪਸ ਕੀਤੇ ਜਾਣੇ ਚਾਹੀਦੇ ਹਨ। ਜਿਕਰਯੋਗ ਹੈ ਕਿ ਵੀਰਵਾਰ ਨੂੰ ਗੁਰੂਗ੍ਰਾਮ ਦੇ ਸੈਕਟਰ 109 ਸੋਸਾਇਟੀ ਦੇ 12 ਮੰਜ਼ਿਲਾ ਡੀ ਟਾਵਰ ਦੀ 6ਵੀਂ ਮੰਜ਼ਿਲ ‘ਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ, ਜਦੋਂ ਅਚਾਨਕ 40-50 ਵਰਗ ਫੁੱਟ ਦਾ ਡਾਇਨਿੰਗ ਏਰੀਆ ਪਹਿਲੀ ਮੰਜ਼ਿਲ ‘ਤੇ ਆ ਗਿਆ।

ਇਸ ਹਾਦਸੇ ‘ਚ ਪਹਿਲੀ ਮੰਜ਼ਿਲ ‘ਤੇ ਰਹਿਣ ਵਾਲੇ ਸੀਨੀਅਰ ਰੇਲਵੇ ਅਧਿਕਾਰੀ ਅਰੁਣ ਸ਼੍ਰੀਵਾਸਤਵ ਦੀ ਪਤਨੀ ਦੀ ਮੌਤ ਹੋ ਗਈ, ਜਦਕਿ ਅਰੁਣ ਨੂੰ 16 ਘੰਟੇ ਬਾਅਦ ਬਚਾਇਆ ਜਾ ਸਕਿਆ। ਇਸ ਦੇ ਨਾਲ ਹੀ ਦੂਜੀ ਮੰਜ਼ਿਲ ‘ਤੇ ਰਹਿਣ ਵਾਲੀ ਇਕ ਔਰਤ ਦੀ ਵੀ ਮੌਤ ਹੋ ਗਈ। ਪੁਲਸ ਨੇ ਛਿੰਟੇਲ ਗਰੁੱਪ ਦੇ ਐਮਡੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Scroll to Top