Tarun chugh

ਪੰਜਾਬ ਦੇ ਲੋਕ ਸਿਰਫ਼ ਭਾਰਤੀ ਜਨਤਾ ਪਾਰਟੀ ਦਾ ਹੀ ਸਾਥ ਚਾਹੁੰਦੇ ਹਨ: ਤਰੁਣ ਚੁੱਘ

ਚੰਡੀਗੜ੍ਹ 01 ਫਰਵਰੀ 2022: ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਤਰੁਣ ਚੁੱਘ (Tarun Chugh) ਨੇ ਇੱਕ ਵਾਰ ਫਿਰ ਤੋਂ ਪੰਜਾਬ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਦੌਰਾਨ ਤਰੁਣ ਚੁੱਘ (Tarun Chugh) ਨੇ ਕਾਂਗਰਸ ਨੂੰ ਕਿਹਾ ਕਿ ਉਹ ਦੱਸੇ ਕਿ ਕਿਸ ਪਾਰਟੀ ਨੇ ਕਾਲੀ ਸੂਚੀ ਤਿਆਰ ਕੀਤੀ ਸੀ ਅਤੇ ਸਾਡੀ ਸਰਕਾਰ ਨੇ ਇਸ ਨੂੰ ਖਤਮ ਕੀਤਾ ਸੀ। PM ਮੋਦੀ ਨੇ ਲੰਗਰ ‘ਤੇ ਟੈਕਸ ਖਤਮ ਕੀਤਾ, ਪਹਿਲਾਂ ਵਿਦੇਸ਼ਾਂ ਤੋਂ ਕੋਈ ਸ਼ਰਧਾਲੂ ਸ਼੍ਰੀ ਹਰਿਮੰਦਰ ਸਾਹਿਬ ਲਈ ਦਾਨ ਨਹੀਂ ਭੇਜ ਸਕਦਾ ਸੀ, ਪਰ ਹੁਣ ਆਸਾਨੀ ਨਾਲ ਦਾਨ ਭੇਜ ਸਕਦਾ ਹੈ, PM ਮੋਦੀ ਦੀ ਸਰਕਾਰ ਨੇ ਗੁਰੂਧਾਮਾਂ ਦੀ ਯਾਤਰਾ ਸ਼ੁਰੂ ਕਰ ਦਿੱਤੀ ਅਤੇ ਕਰਤਾਰਪੁਰ ਲਾਂਘਾ ਖੋਲ੍ਹਿਆ।

ਇਸ ਦੌਰਾਨ ਉਨ੍ਹਾਂ ਕਾਂਗਰਸ (Congress) ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਕਾਂਗਰਸ ਦਾ ਹੁਣ ਜਾਣਾ ਤੈਅ ਹੈ। ਹੁਣ ਉਨ੍ਹਾਂ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਹੈ, ਉਹ ਮਾਡਲ ਦੀ ਗੱਲ ਕਰਦੇ ਹਨ, ਪਰ ਉਨ੍ਹਾਂ ਨੂੰ ਇਹ ਵੀ ਦਿਖਾਉਣਾ ਚਾਹੀਦਾ ਹੈ ਕਿ ਪੈਸਾ ਕਿੱਥੋਂ ਆਵੇਗਾ। ਇਸ ਵਾਰ ਲੋਕ ਸਿਰਫ਼ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਚਾਹੁੰਦੇ ਹਨ।

Scroll to Top