July 7, 2024 2:37 pm
Maharashtra

ਮਾਲ ਗੱਡੀ ਤੇ ਯਾਤਰੀ ਰੇਲਗੱਡੀ ‘ਚ ਟੱਕਰ ਕਾਰਨ ਤਿੰਨ ਡੱਬੇ ਪਟੜੀ ਤੋਂ ਉਤਰੇ, ਕਈ ਯਾਤਰੀ ਜ਼ਖਮੀ

ਚੰਡੀਗੜ੍ਹ 17 ਅਗਸਤ 2022: ਮਹਾਰਾਸ਼ਟਰ (Maharashtra) ਦੇ ਗੋਂਦਿਆ ‘ਚ ਅੱਜ ਤੜਕੇ 2.30 ਵਜੇ ਯਾਤਰੀ ਰੇਲਗੱਡੀ ਅਤੇ ਮਾਲ ਗੱਡੀ ਵਿਚਾਲੇ ਹੋਈ ਟੱਕਰ ‘ਚ 50 ਤੋਂ ਜ਼ਿਆਦਾ ਯਾਤਰੀ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਯਾਤਰੀ ਟਰੇਨ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ । ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਭੇਜਿਆ ਗਿਆ ਹੈ।

ਨਿਊਜ਼ ਏਜੰਸੀ ਏਐਨਆਈ ਨੇ ਰੇਲਵੇ ਦੇ ਹਵਾਲੇ ਨਾਲ ਕਿਹਾ ਕਿ ਇਹ ਹਾਦਸਾ ਦੋਵੇਂ ਟਰੇਨਾਂ ਦੇ ਇੱਕੋ ਟ੍ਰੈਕ ‘ਤੇ ਆਉਣ ਕਾਰਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਟੈਕਨੀਸ਼ੀਅਨ ਸਾਈਡ ਤੋਂ ਸਹੀ ਸਿਗਨਲ ਨਾ ਮਿਲਣ ਕਾਰਨ ਇਹ ਹਾਦਸਾ ਵਾਪਰਿਆ। 50 ਤੋਂ ਵੱਧ ਯਾਤਰੀ ਜ਼ਖਮੀ ਹੋਏ ਹਨ ਅਤੇ 13 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।