ਚੰਡੀਗੜ੍ਹ, 10 ਜੂਨ 2023: ਸ੍ਰੀ ਹੇਮਕੁੰਟ ਸਾਹਿਬ ਯਾਤਰਾ (Sri Hemkunt Sahib Yatra) ਦੇ ਪ੍ਰਬੰਧਕ ਕੁਝ ਵਿਅਕਤੀਆਂ ਵੱਲੋਂ ਯਾਤਰਾ ਨੂੰ ਰੋਕੇ ਜਾਣ ਦੀ ਗਲਤ ਜਾਣਕਾਰੀ ਪੋਸਟ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ । ਉਨ੍ਹਾਂ ਕਿਹਾ ਕਿ ਯਾਤਰਾ ਬਿਲਕੁਲ ਸਹੀ ਚੱਲ ਰਹੀ ਹੈ ਅਤੇ ਸੰਗਤ ਅਤੇ ਸੇਵਾਦਾਰ ਦੋਵਾਂ ਦਾ ਹੌਂਸਲਾ ਵੇਖਣਯੋਗ ਅਤੇ ਸ਼ਲਾਘਾਯੋਗ ਹੈ। ਯਾਤਰਾ ਨੂੰ ਲੈ ਕੇ ਸੁਆ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਚੌਕਸ ਹਨ ਅਤੇ ਯਾਤਰਾ ਨੂੰ ਸੁਚਾਰੂ ਅਤੇ ਆਸਾਨ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਸ਼ਰਧਾਲੂ ਦਰਸ਼ਨਾਂ ਤੋਂ ਬਾਅਦ ਬਹੁਤ ਖੁਸ਼ ਅਤੇ ਸੰਤੁਸ਼ਟ ਹੋ ਕੇ ਵਾਪਸ ਆ ਰਹੇ ਹਨ। ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਅਫਵਾਹਾਂ ‘ਤੇ ਧਿਆਨ ਨਾ ਦੇਣ ਅਤੇ ਸਾਰੇ ਟਰੱਸਟ ਗੁਰਦੁਆਰਿਆਂ ਤੋਂ ਯਾਤਰਾ ਸਬੰਧੀ ਜਾਣਕਾਰੀ ਪ੍ਰਾਪਤ ਕਰਨ।