ਚਰਨਜੀਤ ਸਿੰਘ

ਪੰਜ ਭੈਣਾਂ ਦੇ ਇੱਕਲੌਤੇ ਭਰਾ ਦੀ ਸਪੇਨ ਵਿੱਚ ਹੋਈ ਮੌਤ, ਚੰਗੇ ਭਵਿੱਖ ਦੀ ਭਾਲ ਲਈ ਗਿਆ ਸੀ ਸਪੇਨ

ਚੰਡੀਗੜ੍ਹ, 25 ਜੂਨ 2022 : ਆਪਣੇ ਪਰਿਵਾਰਾਂ ਲਈ ਨੌਜਵਾਨ ਵਿਦੇਸ਼ ਜਾਣ ਦੇ ਸੁਪਨੇ ਤਾਂ ਦੇਖ ਲੈਦੇ ਨੇ ਪਰ ਕਈ ਵਾਰ ਉੱਥੇ ਜਾ ਕੇ ਉਨ੍ਹਾਂ ਨਾਲ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਪਰਿਵਾਰ ਦਾ ਨੁਕਸਾਨ ਹੁੰਦਾ ਹੈ ਤੇ ਨੌਜਵਾਨ ਦੀ ਜ਼ਿੰਦਗੀ ਵੀ ਖਰਾਬ ਹੁੰਦੀ ਹੈ।

ਅਜਿਹਾ ਹੀ ਨੌਜਵਾਨ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਸਪੇਨ ਗਿਆ ਜਿੱਥੇ ਗਏ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਚਰਨਜੀਤ ਸਿੰਘ ਚੰਨੀ ਦੀ ਉਮਰ ਮਹਿਜ਼ 24 ਸਾਲ ਦਾ ਸੀ ਅਤੇ ਸਾਢੇ ਚਾਰ ਸਾਲ ਪਹਿਲਾਂ ਸਪੇਨ ਗਿਆ । ਨੌਜਵਾਨ ਦਾ ਪਿੰਡ ਬਲਾਚੌਰ ਦੱਸਿਆ ਜਾ ਰਿਹਾ ਹੈ । ਜਾਣਕਾਰੀ ਅਨੁਸਾਰ ਮ੍ਰਿਤਕ ਦੇ ਘਰ ਦੇ ਹਾਲਾਤ ਠੀਕ ਨਹੀਂ ਸੀ ਜਿਸ ਦੇ ਚਲਦਿਆ ਉਹ ਸਪੇਨ ਗਿਆ ਸੀ।

ਨੌਜਵਾਨ ਦੀ ਬੀਤੇ ਦਿਨ ਸ਼ੱਕੀ ਹਾਲਤ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ 5 ਭੈਣਾਂ ਦਾ ਭਰਾ ਸੀ। ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

Scroll to Top