Site icon TheUnmute.com

Covid-19: ਓਮੀਕਰੋਨ ਵੇਰੀਐਂਟ ਡੈਲਟਾ ਨਾਲੋਂ 70 ਗੁਣਾ ਤੇਜ਼ੀ ਨਾਲ ਕਰਦਾ ਹੈ ਸੰਕਰਮਿਤ

The Omicron variant

ਚੰਡੀਗੜ੍ਹ 17 ਦਸੰਬਰ 2021: ਕੋਰੋਨਾ ਵਾਇਰਸ (corona virus) ਦੇ ਇੱਕ ਨਵੇਂ ਰੂਪ ਓਮੀਕਰੋਨ ਦਾ ਡਰ ਪੂਰੀ ਦੁਨੀਆ ਵਿੱਚ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਕਈ ਦੇਸ਼ਾਂ ਨੇ ਯਾਤਰਾ ‘ਤੇ ਵੀ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਇਸ ਦੌਰਾਨ ਖੋਜਕਰਤਾਵਾਂ ਤੋਂ ਇਕ ਹੋਰ ਖਬਰ ਆਈ ਹੈ। ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਓਮੀਕਰੋਨ ਵੇਰੀਐਂਟ (Omicron Veriant) ਡੇਲਟਾ (Delta) ਅਤੇ ਅਸਲੀ SARS-CoV-2 ਨਾਲੋਂ 70 ਗੁਣਾ ਤੇਜ਼ੀ ਨਾਲ ਸੰਕਰਮਿਤ ਕਰਦਾ ਹੈ। ਚੰਗੀ ਖ਼ਬਰ ਇਹ ਹੈ ਕਿ ਇਸ ਕਾਰਨ ਹੋਣ ਵਾਲੀ ਬਿਮਾਰੀ ਦੀ ਗੰਭੀਰਤਾ ਬਹੁਤ ਘੱਟ ਹੈ। ਦੱਸਿਆ ਜਾ ਰਿਹਾ ਹੈ ਕਿ ਓਮੀਕਰੋਨ ਵੇਰੀਐਂਟ ਡੈਲਟਾ ਅਤੇ ਕੋਵਿਡ-19 ਦੇ ਅਸਲੀ ਵੇਰੀਐਂਟ ਨਾਲੋਂ 70 ਗੁਣਾ ਤੇਜ਼ੀ ਨਾਲ ਸੰਕਰਮਿਤ ਹੁੰਦਾ ਹੈ ਪਰ ਇਸ ਨਾਲ ਹੋਣ ਵਾਲੀ ਬੀਮਾਰੀ ਦੀ ਗੰਭੀਰਤਾ ਬਹੁਤ ਘੱਟ ਹੈ।

ਅਧਿਐਨ ਇਸ ਬਾਰੇ ਪਹਿਲੀ ਜਾਣਕਾਰੀ ਪ੍ਰਦਾਨ ਕਰਦਾ ਹੈ ਕਿ ਓਮੀਕਰੋਨ (Omicron Veriant) ਰੂਪ ਮਨੁੱਖੀ ਸਾਹ ਪ੍ਰਣਾਲੀ ਨੂੰ ਕਿਵੇਂ ਸੰਕਰਮਿਤ ਕਰਦਾ ਹੈ। ਹਾਂਗਕਾਂਗ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਓਮੀਕਰੋਨ ਡੈਲਟਾ (Delta) ਅਤੇ ਅਸਲ ਸਾਰਸ-ਕੋਵ -2 ਨਾਲੋਂ 70 ਗੁਣਾ ਤੇਜ਼ੀ ਨਾਲ ਸੰਕਰਮਿਤ ਕਰਦਾ ਹੈ। ਅਧਿਐਨ ਨੇ ਇਹ ਵੀ ਪ੍ਰਦਰਸ਼ਿਤ ਕੀਤਾ ਕਿ ਫੇਫੜਿਆਂ ਵਿੱਚ ਓਮੀਕਰੋਨ ਨਾਲ ਸੰਕਰਮਣ ਅਸਲ SARS-CoV-2 ਨਾਲੋਂ ਕਾਫ਼ੀ ਘੱਟ ਸੀ, ਜੋ ਘੱਟ ਬਿਮਾਰੀ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।

Exit mobile version