Site icon TheUnmute.com

ਲੁਧਿਆਣਾ ਧਮਾਕਾ : ਅਜਿਹੀ ਘਟਨਾ ਦਾ ਵਾਪਰਨਾ ਚਿੰਤਾ ਦਾ ਵਿਸ਼ਾ : ਭਾਰਤ ਭੂਸ਼ਣ

Bharat Bhushan

ਚੰਡੀਗੜ੍ਹ 23 ਦਸੰਬਰ 2021 : ਭਾਰਤ ਭੂਸ਼ਣ ਆਸ਼ੂ (Bharat Bhushan Ashu)ਨੇ ਲੁਧਿਆਣਾ ਦੇ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ ‘ਤੇ ਬੰਬ ਧਮਾਕੇ ਦਾ ਖਦਸ਼ਾ ਪ੍ਰਗਟਾਇਆ ਹੈ। ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਮਿਲੀ ਲਾਸ਼ ਆਤਮਘਾਤੀ ਹਮਲਾਵਰ ਦੀ ਹੋ ਸਕਦੀ ਹੈ ਜਾਂ ਇਹ ਕਿਸੇ ਵਿਅਕਤੀ ਦੀ ਵੀ ਹੋ ਸਕਦੀ ਹੈ ਜੋ ਧਮਾਕੇ ਵਾਲੀ ਥਾਂ ‘ਤੇ ਖੜ੍ਹਾ ਸੀ। ਤੀਜੀ ਮੰਜ਼ਿਲ ਦੇ ਬਾਥਰੂਮ ਨੇੜੇ ਅਜਿਹੀ ਘਟਨਾ ਵਾਪਰਨ ਨਾਲ ਆਤਮਘਾਤੀ ਹਮਲਾਵਰ ਦਾ ਹੀ ਸ਼ੱਕ ਹੈ।
ਭਾਰਤ ਭੂਸ਼ਣ (Bharat Bhushan Ashu) ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਜਿਹੀ ਘਟਨਾ ਦਾ ਵਾਪਰਨਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ‘ਚ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਜ਼ਿਆਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।

Exit mobile version