CJI U U Lalit

ਆਉਣ ਵਾਲੇ ਸਮੇਂ ‘ਚ ਨਿਆਂਪਾਲਿਕਾ ‘ਚ ਔਰਤਾਂ ਦੀ ਗਿਣਤੀ ਵਧੇਗੀ: CJI ਯੂ ਯੂ ਲਲਿਤ

ਚੰਡੀਗੜ੍ਹ 10 ਸਤੰਬਰ 2022: ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਯੂ ਯੂ ਲਲਿਤ (CJI U U Lalit) ਨੇ ਡਾ. ਬੀ.ਆਰ. ਅੰਬੇਡਕਰ ਸਰਕਾਰੀ ਲਾਅ ਕਾਲਜ ਦੇ ਗੋਲਡਨ ਜੁਬਲੀ ਦੇ ਸਮਾਪਤੀ ਸਮਾਗਮ ਦੌਰਾਨ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਨਿਆਂਪਾਲਿਕਾ ਵਿੱਚ ਔਰਤਾਂ ਦੀ ਗਿਣਤੀ ਵਧੇਗੀ।

ਆਪਣੇ ਸੰਬੋਧਨ ਦੌਰਾਨ ਚੀਫ਼ ਜਸਟਿਸ ਨੇ ਉਪ ਰਾਜਪਾਲ ਤਮਿਲੀਸਾਈ ਸੁੰਦਰਰਾਜ ਦੀ ਅਪੀਲ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਔਰਤਾਂ ਨੂੰ ਕਾਨੂੰਨ ਦਾ ਅਧਿਐਨ ਕਰਨ ਲਈ ਵੱਡੀ ਗਿਣਤੀ ਵਿੱਚ ਅੱਗੇ ਆਉਣਾ ਚਾਹੀਦਾ ਹੈ ਅਤੇ ਹੋਰ ਮਹਿਲਾ ਜੱਜਾਂ ਦੀ ਮੰਗ ਵੀ ਕਰਨੀ ਚਾਹੀਦੀ ਹੈ।

ਯੂ ਯੂ ਲਲਿਤ (CJI U U Lalit) ਨੇ ਕਿਹਾ ਕਿ ਉੜੀਸਾ, ਝਾਰਖੰਡ, ਰਾਜਸਥਾਨ ਅਤੇ ਤਾਮਿਲਨਾਡੂ ਸਮੇਤ ਪੰਜ ਸੂਬਿਆਂ ਵਿੱਚ ਪਹਿਲਾਂ ਹੀ ਨਿਆਂਪਾਲਿਕਾ ਵਿੱਚ ਇੰਡਕਸ਼ਨ ਪੱਧਰ ‘ਤੇ ਜ਼ਿਆਦਾ ਔਰਤਾਂ ਹਨ। ਇੱਕ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਇੰਡਕਸ਼ਨ ਪੱਧਰ ‘ਤੇ 180 ਜੱਜਾਂ ਵਿੱਚੋਂ 129 ਮਹਿਲਾ ਜੱਜ ਹਨ ਅਤੇ ਉੜੀਸਾ ਅਤੇ ਝਾਰਖੰਡ ਵਿੱਚ ਇਹ ਗਿਣਤੀ ਬਹੁਤ ਵੱਡੀ ਹੈ।

ਉਨ੍ਹਾਂ ਸੁਝਾਅ ਦਿੱਤਾ ਕਿ ‘ਅਡਜੂਡੀਕੇਸ਼ਨ’ ਵਿਸ਼ੇ ਨੂੰ ਲਾਅ ਕਾਲਜਾਂ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਸੰਸਥਾਵਾਂ ਛੱਡਣ ਵਾਲੇ ਨੌਜਵਾਨ ਵਕੀਲਾਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਮਦਦ ਮਿਲੇਗੀ। ਕੁਝ ਨੈਸ਼ਨਲ ਲਾਅ ਯੂਨੀਵਰਸਿਟੀਆਂ ਵਿੱਚ ‘ਅਡਜੂਡੀਕੇਸ਼ਨ’ ਦਾ ਵਿਸ਼ਾ ਸ਼ਾਮਲ ਕੀਤਾ ਗਿਆ ਹੈ।

Scroll to Top