July 7, 2024 4:59 pm
vaccinated in Chandigarh has tripled daily

ਚੰਡੀਗੜ੍ਹ ‘ਚ ਟੀਕਾਕਰਨ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ‘ਚ ਰੋਜ਼ਾਨਾ ਤਿੰਨ ਗੁਣਾ ਹੋਇਆ ਵਾਧਾ

ਚੰਡੀਗੜ੍ਹ 31 ਦਸੰਬਰ 2021: ਕੋਰੋਨਾ (Corona) ਨੂੰ ਲੈ ਕੇ ਪੰਜਾਬ ‘ਚ ਸਿਹਤ ਵਿਭਾਗ ਵਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਸਨ | ਜਿਸਦੇ ਚਲਦੇ ਪ੍ਰਸ਼ਾਸਨ ਦੀ ਸਖ਼ਤੀ ਦਾ ਅਸਰ ਚੰਡੀਗੜ੍ਹ (Chandigarh) ਵਿਚ ਵੀ ਦਿਸਣ ਲੱਗਾ ਹੈ। ਦਰਅਸਲ, ਟੀਕਾਕਰਨ (vaccination) ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਹੁਣ ਰੋਜ਼ਾਨਾ ਤਿੰਨ ਗੁਣਾ ਵੱਧ ਗਈ ਹੈ। ਚੰਡੀਗੜ੍ਹ (Chandigarh) ਪ੍ਰਸ਼ਾਸਨ ਨੇ ਇਕ ਹੁਕਮ ਜਾਰੀ ਕੀਤਾ ਹੈ, ਜਿਸ ਦੇ ਮੁਤਾਬਕ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਾ ਲੈਣ ਵਾਲਿਆਂ ਨੂੰ ਜਨਤਕ ਥਾਵਾਂ ‘ਤੇ ਐਂਟਰੀ ਨਹੀਂ ਮਿਲੇਗੀ।

ਚੰਡੀਗੜ੍ਹ ਪ੍ਰਸ਼ਾਸਨ ਦੇ ਹੁਕਮਾਂ ਤੋਂ ਬਾਅਦ ਟੀਕਾਕਰਨ ਦੀ ਰਫ਼ਤਾਰ ਤਿੰਨ ਗੁਣਾ ਵਧ ਗਈ ਹੈ। ਪਹਿਲਾਂ ਜਿੱਥੇ ਰੋਜ਼ਾਨਾ 3500 ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਸੀ, ਉੱਥੇ ਹੁਣ ਇਹ ਅੰਕੜਾ 10 ਹਜ਼ਾਰ ਤੋਂ ਉੱਪਰ ਪਹੁੰਚ ਗਿਆ ਹੈ। ਯੂਟੀ ਪ੍ਰਸ਼ਾਸਨ ਨੇ ਕਿਹਾ ਕਿ ਲੋਕਾਂ ਵਿੱਚ ਜਾਗਰੂਕਤਾ ਆਈ ਹੈ। ਜੇਕਰ ਉਹ ਸਹਿਯੋਗ ਕਰਦੀ ਹੈ ਤਾਂ ਕੋਰੋਨਾ ਦੀ ਦੂਜੀ ਖੁਰਾਕ ਦਾ 100 ਫੀਸਦੀ ਟੀਚਾ ਇਕ ਹਫਤੇ ‘ਚ ਪੂਰਾ ਕਰ ਲਿਆ ਜਾਵੇਗਾ।