Site icon TheUnmute.com

ਦੇਸ਼ ‘ਚ ਓਮੀਕਰੋਨ ਦੇ ਮਰੀਜ਼ਾਂ ਦੀ ਗਿਣਤੀ 100 ਤੋਂ ਪਾਰ,ਸਿਹਤ ਮੰਤਰਾਲਾ ਨੇ ਕਿਹਾ-ਸਾਵਧਾਨੀ ਦੀ ਜ਼ਰੂਰਤ

Omicron

ਚੰਡੀਗੜ੍ਹ 17 ਦਸੰਬਰ 2021: ਦੇਸ਼ ‘ਚ ਲਗਾਤਾਰ ਵੱਧ ਰਹੇ ਕੋਰੋਨਾ (Corona) ਦੇ ਨਵੇਂ ਵੈਰੀਐਂਟ ਨੇ ਦੇਸ਼ ਦੇ ਸਿਹਤ ਮੰਤਰਾਲੇ ਦੀ ਚਿੰਤਾ ਵਧਾ ਦਿੱਤੀ ਹੈ | ਇਸਦੇ ਨਾਲ ਹੀ ਓਮੀਕਰੋਨ (Omicron) ਦੇ ਫੈਲਾਅ ਦਰਮਿਆਨ ਸਰਕਾਰ ਨੇ ਕੋਰੋਨਾ (Corona) ਟੀਕਾਕਰਨ ’ਤੇ ਜ਼ੋਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੇ ਹਰੇਕ ਵਿਅਕਤੀ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ’ਚ ਸੰਯੁਕਤ ਲਵ ਅਗਰਵਾਲ, ਨੀਤੀ ਆਯੋਗ ’ਚ ਸਿਹਤ ਮੈਂਬਰ ਡਾ. ਵੀ.ਕੇ. ਪਾਲ ਅਤੇ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਇੱਥੇ ਸਾਂਝੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਦੇਸ਼ ’ਚ 11 ਸੂਬਿਆਂ ’ਚ ਓਮੀਕਰੋਨ ਦੇ 101 ਮਰੀਜ਼ ਪਾਏ ਗਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਸਥਿਤੀ ਸੰਕਟਪੂਰਨ ਨਹੀਂ ਹੈ |ਪਰ ਓਮੀਕਰੋਨ (Omicron) ਦੇ ਫੈਲਾਅ ਦਰਮਿਆਨ ਲੋਕ ਨੂੰ ਬੇਹੱਦ ਸਾਵਧਾਨੀ ਦੀ ਜ਼ਰੂਰਤ ਹੈ। ਉਨ੍ਹਾਂ ਨੇ ਬ੍ਰਿਟੇਨ ਅਤੇ ਫਰਾਂਸ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੇਕਰ ਭਾਰਤ ’ਚ ਓਮੀਕਰੋਨ (Omicron) ਦਾ ਫੈਲਾਅ ਉਨ੍ਹਾਂ ਦੇਸ਼ਾਂ ਦੀ ਤਰ੍ਹਾਂ ਹੁੰਦਾ ਹੈ ਤਾਂ ਹਰ ਦਿਨ 14 ਲੱਖ ਤੋਂ 15 ਲੱਖ ਮਾਮਲੇ ਸਾਹਮਣੇ ਆਉਣਗੇ।

Exit mobile version