ਚੰਡੀਗੜ੍ਹ 21 ਜਨਵਰੀ 2023: ਖੰਨਾ ਪੁਲਿਸ ਵੱਲੋਂ ਬੇਨਕਾਬ ਕੀਤੇ ਗਏ ਅੰਤਰਰਾਸ਼ਟਰੀ ਗੈਂਗਸਟਰ ਮਾਡਿਊਲ ਦੀ ਜਾਂਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਕਰੇਗੀ। ਇਸ ਦੇ ਲਈ ਐਨਆਈਏ ਦੀ ਟੀਮ ਨੇ ਐੱਸ.ਐੱਸ.ਪੀ. ਦਫ਼ਤਰ ਪੁੱਜੇ, ਜਿੱਥੇ ਟੀਮ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਖੰਨਾ ਪੁਲਿਸ ਨੇ ਬੱਬਰ ਖ਼ਾਲਸਾ ਨਾਲ ਜੁੜੇ ਅਤੇ ਵਿਦੇਸ਼ ਵਿੱਚ ਰਹਿ ਰਹੇ ਕਥਿਤ ਗੈਂਗਸਟਰਾਂ ਅੰਮ੍ਰਿਤ ਬੱਲ, ਪ੍ਰਗਟ ਸੇਖੋਂ ਅਤੇ ਜੱਗੂ ਭਗਵਾਨਪੁਰੀਆ ਦੇ 13 ਕਾਰਕੁਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ‘ਚ ਖੰਨਾ ਪੁਲਿਸ ਹੁਣ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਜੇਲ੍ਹ ਤੋਂ ਲਿਆਉਣ ਦੀ ਤਿਆਰੀ ਕਰ ਰਹੀ ਸੀ ਕਿ ਇਸ ਅੰਤਰਰਾਸ਼ਟਰੀ ਗੈਂਗਸਟਰ ਮਾਡਿਊਲ ਦੀ ਜਾਂਚ ‘ਚ ਐਨ.ਆਈ.ਏ. ਦਾਖਲ ਹੋ ਗਈ ਹੈ।
ਦਿੱਲੀ ਤੋਂ ਐਨਆਈਏ (NIA) ਦੇ ਅਧਿਕਾਰੀ ਐੱਸ.ਐੱਸ.ਪੀ. ਖੰਨਾ ਦੇ ਦਫ਼ਤਰ ਪੁੱਜੇ, ਉਥੇ ਐਨਆਈਏ ਨੇ ਇਸ ਕੇਸ ਨਾਲ ਸਬੰਧਤ ਮੁਲਜ਼ਮਾਂ ਦੇ ਰਿਕਾਰਡ ਅਤੇ ਫੀਡਬੈਕ ਤੱਕ ਪਹੁੰਚ ਕੀਤੀ। ਜਾਣਕਾਰੀ ਅਨੁਸਾਰ ਐੱਸ.ਐੱਸ.ਪੀ. ਖੰਨਾ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼, ਐੱਸ.ਪੀ. ਡਾ: ਪ੍ਰਗਿਆ ਜੈਨ, ਡੀ.ਐਸ.ਪੀ. (ਡੀ) ਜਸਪਿੰਦਰ ਸਿੰਘ ਗਿੱਲ ਅਤੇ ਐਨਆਈਏ ਸਟਾਫ਼ ਦੇ ਇੰਚਾਰਜ ਅਮਨਦੀਪ ਸਿੰਘ ਨਾਲ ਲੰਬੀ ਮੀਟਿੰਗ ਕੀਤੀ। ਕਿਉਂਕਿ ਇਹ ਮਾਮਲਾ ਸਿੱਧੇ ਤੌਰ ‘ਤੇ ਦੇਸ਼ ਦੇ ਮਾਹੌਲ ਨੂੰ ਵਿਗਾੜਨ ਨਾਲ ਜੁੜਿਆ ਹੋਇਆ ਸੀ | ਇਸ ਕਾਰਨ ਐਨਆਈਏ ਹੁਣ ਆਪਣੇ ਪੱਧਰ ‘ਤੇ ਵੀ ਇਸ ਦੀ ਜਾਂਚ ਕਰੇਗੀ।