July 2, 2024 9:38 pm
NIA

NIA ਦੀ ਟੀਮ ਵਲੋਂ ਅੰਮ੍ਰਿਤਸਰ ਵਿਖੇ ਗੈਂਗਸਟਰ ਸ਼ੁਭਮ ਤੇ ਸੋਨੂੰ ਕੰਗਲਾ ਦੇ ਘਰ ਛਾਪੇਮਾਰੀ

ਚੰਡੀਗੜ੍ਹ 12 ਸਤੰਬਰ 2022: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੰਜਾਬ ਸਮੇਤ ਦਿੱਲੀ, ਐਨਸੀਆਰ, ਹਰਿਆਣਾ ਦੀਆਂ 50 ਥਾਵਾਂ ‘ਤੇ ਛਾਪੇਮਾਰੀ ਕੀਤੀ|ਇਸਦੇ ਨਾਲ ਹੀ ਹੁਣ NIA ਨੇ ਅੰਮ੍ਰਿਤਸਰ ‘ਚ ਮਜੀਠਾ ਰੋਡ ਸਥਿਤ ਸ਼ੁਭਮ ਦੇ ਘਰ ਛਾਪੇਮਾਰੀ ਕਰਨ ਉਪਰੰਤ ਸੋਨੂੰ ਕੰਗਲਾ ਦੇ ਘਰ ਪਹੁੰਚੀ ਹੈ। ਏ.ਐੱਨ.ਆਈ ਦੀ ਟੀਮ ਵਲੋਂ ਸੋਨੂੰ ਕੰਗਲਾ ਅਤੇ ਉਸਦੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਪੁੱਛਗਿੱਛ ਕੀਤੀ ਜਾ ਰਹੀ ਹੈ |

ਜਿਕਰਯੋਗ ਹੈ ਕਿ NIA ਸਵੇਰ ਤੋਂ ਹੀ ਪੰਜਾਬ ‘ਚ ਗੈਂਗਸਟਰਾਂ ਦੇ 25 ਟਿਕਾਣਿਆਂ ‘ਤੇ ਛਾਪੇਮਾਰੀ ਜਾਰੀ ਹੈ। ਇਨ੍ਹਾਂ ‘ਚ ਫਾਜ਼ਿਲਕਾ ਦੇ ਪਿੰਡ ਦੁਤਰਾਂਵਾਲੀ ‘ਚ ਸਥਿਤ ਗੈਂਗਸਟਰ ਲਾਰੈਂਸ ਦੇ ਘਰ, ਮੁਕਤਸਰ ‘ਚ ਗੋਲਡੀ ਬਰਾੜ ਦੇ ਘਰ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਸ੍ਰੀ ਮੁਕਤਸਰ ਸਾਹਿਬ ਵਿਚ ਵੀ ਟੀਮ ਵਲੋਂ ਦੋ ਵੱਖ-ਵੱਖ ਥਾਵਾਂ ਬਾਗ ਵਾਲੀ ਗਲੀ ਅਤੇ ਆਦੇਸ਼ ਨਗਰ ਵਿਚ ਛਾਪੇਮਾਰੀ ਕੀਤੀ ਗਈ |

ਇਸਦੇ ਨਾਲ ਹੀ ਗੈਂਗਸਟਰ ਵਿਨੈ ਦਿਓਡਾ ਦੇ ਕੋਟਕਪੂਰਾ ਸਥਿਤ ਘਰ, ਫੈਕਟਰੀ ਅਤੇ ਅੰਮ੍ਰਿਤਸਰ ‘ਚ ਗੈਂਗਸਟਰ ਸ਼ੁਭਮ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਲੁਧਿਆਣਾ ‘ਚ ਗੈਂਗਸਟਰ ਰਵੀ ਰਾਜਗੜ੍ਹ ਦੇ ਘਰ ਛਾਪਾ ਮਾਰਿਆ ਗਿਆ ਹੈ।