June 23, 2024 9:07 am
Jai Inder Kaur

ਜਾਟ ਮਹਾਸਭਾ ਪ੍ਰਧਾਨ ਦੇ ਅਹੁਦੇ ਤੋਂ ਹਟਾਈ ਗਈ ਨਵਜੋਤ ਸਿੱਧੂ ਦੀ ਪਤਨੀ, ਕੈਪਟਨ ਦੀ ਬੇਟੀ ਜੈ ਇੰਦਰ ਕੌਰ ਹੋਣਗੇ ਅਗਲੇ ਪ੍ਰਧਾਨ

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amrinder singh) ਦੀ ਬੇਟੀ ਜੈ ਇੰਦਰ ਕੌਰ (Jai Inder Kaur) ਨੂੰ ਜਾਟ ਮਹਾਸਭਾ ਪੰਜਾਬ ਦੀ ਮਹਿਲਾ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot singh sidhu) ਦੀ ਪਤਨੀ ਡਾ.ਨਵਜੋਤ ਕੌਰ ਦੀ ਥਾਂ ਲੈਣਗੇ। ਇਹ ਨਿਯੁਕਤੀ ਅੱਜ ਕੀਤੀ ਗਈ।