July 7, 2024 3:33 pm
Sai Zahoor

ਲਹਿੰਦੇ ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਸਾਈਂ ਜ਼ਹੂਰ ਦੇ ਦੇਹਾਂਤ ਦੀ ਖ਼ਬਰ ਦਾ ਬੇਟੇ ਰਿਆਸਤ ਅਲੀ ਨੇ ਕੀਤਾ ਖੰਡਨ

ਚੰਡੀਗੜ੍ਹ 22 ਅਗਸਤ 2022: ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਹੋ ਰਹੀ ਲਹਿੰਦੇ ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਸਾਈਂ ਜ਼ਹੂਰ ਦੀ ਮੌਤ ਦੀ ਖਬਰ ਦਾ ਉਨ੍ਹਾਂ ਦੇ ਬੇਟੇ ਨੇ ਖੰਡਨ ਕੀਤਾ ਹੈ | ਸਾਈਂ ਜ਼ਹੂਰ ਦੇ ਬੇਟੇ ਰਿਆਸਤ ਅਲੀ ਨੇ ਸਾਮਾ ਇੰਗਲਿਸ਼ ਨਿਊਜ਼ ‘ਤੇ ਉਨ੍ਹਾਂ ਦੀ ਮੌਤ ਦੀ ਖਬਰ ਦਾ ਖੰਡਨ ਕਰਦਿਆਂ ਕਿਹਾ ਕਿ ਉਸ ਦੇ ਪਿਤਾ ਦੀ ਸਿਹਤ ਹੁਣ ਠੀਕ ਹੈ | ਉਨ੍ਹਾਂ ਕਿਹਾ ਕੁੱਝ ਸ਼ਰਾਰਤੀ ਅਨਸਰਾਂ ਨੇ ਮੀਡੀਆ ਨੂੰ ਗ਼ਲਤ ਜਾਣਕਾਰੀ ਦਿੱਤੀ |

ਰਿਆਸਤ ਅਲੀ ਨੇ ਕਿਹਾ ਕਿ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਹੋਟਲ ਦੇ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ | ਜਿਕਰਯੋਗ ਹੈ ਕਿ ਇਕ ਸੰਗੀਤ ਸਮਾਗਮ ‘ਚ ਲਾਈਵ ਪਰਫਾਰਮ ਕਰਦੇ ਸਮੇਂ ਡਿੱਗ ਗਏ ਸਨ |

|