Site icon TheUnmute.com

ਨਵਾਂ OTT ਪਲੇਟਫਾਰਮ KABLEONE ਡਿਜ਼ੀਟਲ ਦੁਨੀਆਂ ‘ਚ ਆਪਣੀ ਹਾਜ਼ਰੀ ਦਰਜ ਕਰਨ ਲਈ ਤਿਆਰ

KABLEONE

ਡਿਜ਼ੀਟਲ ਦੁਨੀਆਂ ‘ਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਇਸਦੇ ਨਾਲ ਹੀ ਇੱਕ ਹੋਰ ਨਵੇਂ OTT ਪਲੇਟਫਾਰਮ ਦੀ ਸ਼ੁਰੂਆਤ ਹੋ ਰਹੀ ਹੈ। ਜਿਸਦਾ ਨਾਂ ‘ਕੇਬਲਵਨ’ (KABLEONE) ਹੈ | ਇਹ OTT ਪਲੇਟਫਾਰਮ ਡਿਜ਼ੀਟਲ ਦੁਨੀਆ ‘ਚ ਆਪਣੀ ਮੌਜੂਦਗੀ ਦਰਜ ਕਰਨ ਅਤੇ ਡੂੰਘੀ ਛਾਪ ਛੱਡਣ ਲਈ ਤਿਆਰ ਹੈ। ਕੇਬਲਵਨ ਐਪਲੀਕੇਸ਼ਨ ‘ਚ VOD, ਡਿਜ਼ੀਟਲ ਲੀਨੀਅਰ ਟੀਵੀ ਅਤੇ 24×7 ਡਿਜ਼ੀਟਲ ਰੇਡੀਓ ਸ਼ਾਮਲ ਹਨ |

ਪੰਜਾਬ ਦੇ ਸਭ ਤੋਂ ਵੱਡੇ ਸਾਗਾ ਸਟੂਡੀਓਜ਼ ਅਤੇ ਫਿਲਮ ਇੰਡਸਟਰੀ ਦੇ ਹੋਰ ਪ੍ਰਸਿੱਧ ਪ੍ਰੋਡਕਸ਼ਨ ਸਟੂਡੀਓ, ਮਿਲ ਕੇ ਪੰਜਾਬ ਦੀਆਂ ਕਹਾਣੀਆਂ ਕੇਬਲਵਨ ‘ਤੇ ਲਿਆਉਣ ਜਾ ਰਹੇ ਹਨ ।ਕੇਬਲਵਨ ਦੀ ਖਾਸੀਅਤ ਇਹ ਹੈ ਕਿ ਇਸਦੇ ਪੈਕੇਜ ‘ਚ ਸਿਰਫ ਫ਼ਿਲਮੀ ਕੰਟੈਂਟ ਹੀ ਨਹੀਂ ਹੋਰ ਸੇਵਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।

OTT ਪਲੇਟਫਾਰਮ ਦੇ ਦਰਸ਼ਕਾਂ ਨੇ ਦੇਖਣ ਲਈ ਕੀ ਚੁਣਨਾ ਹੈ , ਇਸਤੋਂ KABLEONE ਚੰਗੀ ਤਰ੍ਹਾਂ ਜਾਣੂੰ ਹੈ | ਇਹ ਐਪ VOD ਸੈਕਸ਼ਨ ਦੇ ਨਾਲ ਲੀਨੀਅਰ ਚੈਨਲ ਲਿਆਵੇਗਾ, ਜਿੱਥੇ ਦਰਸ਼ਕਾਂ ਨੂੰ ਫਿਲਮਾਂ ਦਾ ਆਨੰਦ ਆਵੇਗਾ। ਇਸ ‘ਚ ਨਾ ਸਿਰਫ ਫਿਲਮਾਂ ਅਤੇ ਸਿਨੇਮਾ ਨਾਲ ਜੁੜਿਆ ਕੰਟੈਂਟ ਹੋਏਗਾ ਜਿਸ ਵਿਚ ਗਲੋਬਲ ਡਿਜ਼ੀਟਲ ਰੇਡੀਓ ਚੈਨਲ ਇਸ ਐਪ ਦਾ ਇੱਕ ਕ੍ਰਾਂਤੀਕਾਰੀ ਕਦਮ ਹੈ। ਇਹ ਡਿਜ਼ੀਟਲ ਰੇਡੀਓ ਚੈਨਲ ਹਰ ਸੁਣਨ ਵਾਲੇ ਨੂੰ ਇਹ ਆਜ਼ਾਦੀ ਦਿੰਦਾ ਹੈ ਕਿ ਸਰੋਤਾ ਚਾਹੇ ਦੁਨੀਆ ਚ ਕਿਤੇ ਵੀ ਹੋਵੇ, ਉਹ ਆਪਣੇ ਮਨਪਸੰਦ ਸ਼ੋਜ਼ ਨੂੰ ਬਿਨਾ ਫ੍ਰੀਕਵੈਂਸੀ ਦੇ ਬਦਲੇ ਸੁਣ ਸਕਦੇ ਹਨ। ਇਸ ਪਲੇਟਫਾਰਮ ‘ਤੇ ਦਰਸ਼ਕਾਂ ਲਈ ਵੱਖਰੇ ਤਰ੍ਹਾਂ ਦਾ ਐਂਟਰਟੇਨਮੈਂਟ ਹੋਵੇਗਾ ਜੋ ਕਿ ਇਸ ਐਪ ਦਾ ਇੱਕ ਕ੍ਰਾਂਤੀਕਾਰੀ ਕਦਮ ਹੈ |

KableOne ਦੇ CTO, ਦਿਲਜੀਤ ਸਿੰਘ ਨੇ ਦੱਸਿਆ ਕਿ “ਇਹ ਐਪ ਖਾਸ ਤੌਰ ‘ਤੇ ਦੁਨੀਆ ਭਰ ‘ਚ ਫੈਲੇ ਪੰਜਾਬੀ ਦਰਸ਼ਕਾਂ ਨੂੰ ਧਿਆਨ ‘ਚ ਰੱਖ ਕੇ ਡਿਜ਼ਾਈਨ ਕੀਤੀ ਗਈ ਹੈ। ਡਿਜ਼ਾਈਨ ਕਰਦਿਆਂ ਅਸੀਂ ਇਹ ਯਕੀਨੀ ਬਣਾਇਆ ਹੈ ਕਿ ਇਹ ਐਪ ਸਾਰੇ ਉਮਰ ਤੇ ਵਰਗ ਲਈ ਹੈ। ਅਸੀਂ ਸਾਗਾ ਸਟੂਡੀਓਜ਼, ਜੋ ਕਿ ਇੱਕ ਪੰਜਾਬੀ ਫਿਲਮ ਸਟੂਡੀਓ ਹੈ, ਉਸ ਨਾਲ ਟਾਈਅਪ ਕੀਤਾ ਹੈ। ਇਸ ਐਪ ‘ਚ ਵੱਡਾ ਅਤੇ ਪ੍ਰੀਮੀਅਮ ਪੰਜਾਬੀ ਫ਼ਿਲਮਾਂ ਦਾ ਕੈਟਾਲਾਗ ਹੈ। ਇਸ ਐਪ ਦਾ ਬੀਟਾ ਵਰਜਨ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਟੈਸਟਿੰਗ ਫੇਜ਼ ‘ਚ ਹੈ।”

ਕੇਬਲਵਨ ਦੇ CEO ਸਿਮਰਜੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ, “ਕੇਬਲਵਨ ਇੱਕ ਕਿਸਮ ਦਾ OTT ਪਲੇਟਫਾਰਮ ਹੈ ਜੋ ਦੁਨੀਆ ਭਰ ਦੇ ਦਰਸ਼ਕਾਂ ਲਈ ਪੰਜਾਬ ਅਤੇ ਇਸ ਦੀਆਂ ਕਹਾਣੀਆਂ ਲਿਆਉਣ ਦੇ ਵਿਜ਼ਨ ਨਾਲ ਬਣਾਇਆ ਗਿਆ ਹੈ। ਅਸੀਂ ਪੰਜਾਬ ਅਤੇ ਪੰਜਾਬੀ ਸੰਬੰਧਿਤ ਕਹਾਣੀਆਂ ਨੂੰ ਦੁਨੀਆਂ ਤੱਕ ਲਿਆਉਣ ਵੱਲ ਕੰਮ ਕਰ ਰਹੇ ਹਾਂ। ਇਹ ਐਪ ਸਾਡੀ ਸਖ਼ਤ ਮਿਹਨਤ ਦਾ ਫਲ ਹੈ, ਅਤੇ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਅਲੱਗ ਅਨੁਭਵ ਦੇਣ ਦਾ ਯਤਨ ਕਰਾਂਗੇ।”

ਐਪ ਦਾ ਬੀਟਾ ਵਰਜਨ ਡਾਊਨਲੋਡ ਅਤੇ ਸਬਸਕ੍ਰਿਪਸ਼ਨ ਲਈ IOS ਅਤੇ Android ਫੋਨਾਂ ਲਈ ਉਪਲਬੱਧ ਹੈ। ਇਹ ਸੈਮਸੰਗ, ਐਲ.ਜੀ ਅਤੇ ਹੋਰ ਬਹੁਤ ਸਾਰੇ ਪਲੇਟਫਾਰਮਾਂ ‘ਚ ਵੀ ਮੌਜੂਦ ਹੈ। ਕੇਬਲਵਨ ਪਲੇਟਫਾਰਮ ਅਜੇ ਟੈਸਟਿੰਗ ਫੇਜ਼ ‘ਚ ਹੈ, ਇਹ ਐਪ ਸਟੋਰ ‘ਤੇ ਲਾਈਵ ਕੀਤਾ ਜਾ ਚੁੱਕਾ ਹੈ ਪਰ ਅਜੇ ਤੱਕ ਕਮਰਸ਼ੀਅਲ ਲਾਂਚ ਦੀ ਅਨਾਊਸਮੈਂਟ ਨਹੀਂ ਕੀਤੀ ਗਈ ਜੋ ਕਿ ਜ਼ਿਆਦਾ ਦੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀ ਉਮੀਦ ਕਰਦੇ ਹਾਂ ਕਿ ਇਹ ਐਪ ਪੰਜਾਬ ਦੀਆਂ ਕਹਾਣੀਆਂ ਲੋਕਾਂ ਤੱਕ ਲੈ ਕੇ ਆਵੇਗਾ ਅਤੇ ਦਰਸ਼ਕਾਂ ਦੀਆਂ ਆਸਾਂ ਅਤੇ ਉਮੀਦਾਂ ‘ਤੇ ਖਰਾ ਉਤਰੇਗਾ।

Exit mobile version