July 7, 2024 11:34 am
ਨਵਾਂ ਬੱਸ ਸਟੈਂਡ

ਸ਼ਾਹੀ ਸ਼ਹਿਰ ਪਟਿਆਲਾ ‘ਚ ਬਣ ਰਿਹਾ ਨਵਾਂ ਬੱਸ ਸਟੈਂਡ ਖੋਹ ਸਕਦਾ ਹੈ ਕਈ ਲੋਕਾਂ ਦਾ ਰੁਜ਼ਗਾਰ

ਚੰਡੀਗੜ੍ਹ, 11 ਨਵੰਬਰ 2021 : ਪਟਿਆਲਾ ਵਿਖੇ ਸਥਿਤ ਪੁਰਾਣੇ ਬੱਸ ਸਟੈਂਡ ਨੂੰ ਬਦਲ ਕੇ ਸਰਹਿੰਦ ਬਾਈਪਾਸ ਦੇ ਨਜ਼ਦੀਕ ਨਵਾਂ ਬੱਸ ਸਟੈਂਡ ਬਣਾਇਆ ਜਾ ਰਿਹਾ ਹੈ |

ਪਰ ਪੁਰਾਣੇ ਬੱਸ ਸਟੈਂਡ ਦੇ ਆਲੇ ਦੁਆਲੇ ਕਈ ਸਾਲਾਂ ਤੋਂ ਆਪਣਾ ਰੋਜ਼ਗਾਰ ਚਲਾ ਰਹੇ ਰੇਹੜੀ ਢਾਬੇ ਅਤੇ ਹੋਟਲਾਂ ਦੇ ਮਾਲਕ ਪੁਰਾਣੇ ਬੱਸ ਸਟੈਂਡ ਨੂੰ ਬਦਲੇ ਜਾਣ ਕਾਰਨ ਆਪਣੇ ਰੋਜ਼ਗਾਰ ਤੋਂ ਹੱਥ ਧੋ ਸਕਦੇ ਨੇ।

ਪੁਰਾਣੇ ਬੱਸ ਸਟੈਂਡ ਨੂੰ ਮਿੰਨੀ ਬੱਸ ਸਟੈਂਡ ਵਿਚ ਤਬਦੀਲ ਕਰਨ ਸਬੰਧੀ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲਗਾਈ ਇਨ੍ਹਾਂ ਦੁਕਾਨਦਾਰਾਂ ਨੇ ਗੁਹਾਰ।

ਤੁਹਾਨੂੰ ਦੱਸ ਦਈਏ ਕਿ ਪਟਿਆਲਾ ਸ਼ਹਿਰ ਵਿਖੇ ਕਈ ਸਾਲਾਂ ਤੋਂ ਚਲਦੇ ਆ ਰਹੇ ਬੱਸ ਸਟੈਂਡ ਨੂੰ ਪਟਿਆਲਾ ਸਰਹਿੰਦ ਰੋਡ ਤੇ ਸ਼ਿਫਟ ਕੀਤਾ ਜਾ ਰਿਹਾ ਹੈ ਅਤੇ ਹੁਣ ਇਸ ਬੱਸ ਸਟੈਂਡ ਨੂੰ ਲੈ ਕੇ ਪਟਿਆਲੇ ਦੇ ਲੋਕ ਆਪਣਾ ਰੋਜ਼ਗਾਰ ਬਚਾਉਣ ਲਈ ਜੱਦੋ ਜਹਿਦ ਕਰਦੇ ਨਜ਼ਰ ਆ ਰਹੇ ਨੇ।

ਪੁਰਾਣੇ ਬੱਸ ਸਟੈਂਡ ਦੇ ਆਲੇ ਦੁਆਲੇ ਪਿਛਲੇ ਕਈ ਸਾਲਾਂ ਤੋਂ ਆਪਣਾ ਰੋਜ਼ਗਾਰ ਚਲਾ ਰਹੇ ਦੁਕਾਨਦਾਰਾਂ ਰੇਹੜੀ ਵਾਲਿਆਂ ਅਤੇ ਢਾਬੇ ਦੇ ਮਾਲਕ ਨੇ ਕਿਹਾ ਕਿ ਜੇਕਰ ਇਸ ਜਗ੍ਹਾ ਤੋਂ ਬੱਸ ਸਟੈਂਡ ਨੂੰ ਖ਼ਤਮ ਕਰਕੇ ਕੋਈ ਹੋਰ ਮੌਲ ਜਾਂ ਸ਼ੋਅਰੂਮ ਬਣਾਏ ਜਾਂਦੇ ਨੇ ਤਾਂ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਜਾਵੇਗਾ |

ਉਹ ਆਪਣੇ ਰੋਜ਼ਗਾਰ ਤੋਂ ਵਿਹਲੇ ਹੋ ਜਾਣਗੇ ਜਿਸ ਨਾਲ ਉਨ੍ਹਾਂ ਦੇ ਘਰ ਦੇ ਚੁੱਲ੍ਹੇ ਵੀ ਠੰਢੇ ਪੈ ਸਕਦੇ ਨੇ ਉਨ੍ਹਾਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਅਪੀਲ ਕੀਤੀ ਕਿ ਉਹ ਇਸ ਬੱਸ ਸਟੈਂਡ ਨੂੰ ਮਿੰਨੀ ਬੱਸ ਸਟੈਂਡ ਦੇ ਰੂਪ ਵਿਚ ਬਦਲ ਦੇਣ ਤਾਂ ਜੋ ਉਨ੍ਹਾਂ ਦਾ ਰੋਜ਼ਗਾਰ ਠੱਪ ਨਾ ਹੋਵੇ |

ਉਥੇ ਦੁਕਾਨਦਾਰਾਂ ਨੇ ਕਿਹਾ ਕਿ ਇਸ ਪੁਰਾਣੇ ਬੱਸ ਸਟੈਂਡ ਦੇ ਨਾਲ ਗੁਰਦੁਆਰਾ ਸਾਹਿਬ ਰੇਲਵੇ ਸਟੇਸ਼ਨ ਕਾਲੀ ਮਾਤਾ ਮੰਦਰ ਅਤੇ ਜ਼ਿਲ੍ਹਾ ਅਦਾਲਤ ਬਹੁਤ ਨਜ਼ਦੀਕ ਹੈ ਅਤੇ ਇਸ ਬੱਸ ਸਟੈਂਡ ਦੀ ਬੈਕਸਾਈਡ ਕਾਫ਼ੀ ਸਸਤਾ ਸਾਮਾਨ ਵੀ ਲੋਕਾਂ ਨੂੰ ਮੁਹੱਈਆ ਹੁੰਦਾ ਹੈ |

ਪਰ ਹੁਣ ਜੇਕਰ ਇਹ ਬੱਸ ਸਟੈਂਡ ਬੰਦ ਹੋ ਗਿਆ ਤਾਂ ਉਨ੍ਹਾਂ ਦੇ ਕਾਰੋਬਾਰ ਵੀ ਬਿਲਕੁਲ ਬੰਦ ਹੋ ਜਾਣਗੇ ਜਿਸ ਨਾਲ ਉਨ੍ਹਾਂ ਨੂੰ ਕਾਫੀ ਨੁਕਸਾਨ ਝੱਲਣਾ ਪਵੇਗਾ ਇਸ ਮਾਮਲੇ ਨੂੰ ਲੈ ਕੇ ਕਈ ਦੁਕਾਨਦਾਰ ਅਤੇ ਢਾਬਿਆਂ ਦੇ ਮਾਲਕਾਂ ਵੱਲੋਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਤਕ ਵੀ ਪਹੁੰਚ ਕੀਤੀ ਹੈ |

ਉਨ੍ਹਾਂ ਨੂੰ ਇਕ ਮੈਮੋਰੰਡਮ ਵੀ ਇਸ ਬੱਸ ਸਟੈਂਡ ਸਬੰਧੀ ਦਿੱਤਾ ਗਿਆ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਇਨ੍ਹਾਂ ਲੋਕਾਂ ਦਾ ਰੋਜ਼ਗਾਰ ਬਚਾ ਪਾਉਣਗੇ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।