ਚੰਡੀਗੜ੍ਹ, 09 ਦਸੰਬਰ 2023: ਤਿੰਨ ਸੂਬਿਆਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਚੱਲ ਰਹੇ ਮੰਥਨ ਦਰਮਿਆਨ ਅਬਜ਼ਰਵਰਾਂ ਦੀ ਨਿਯੁਕਤੀ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਨ੍ਹਾਂ ਸੂਬਿਆਂ ਦੇ ਮੁੱਖ ਮੰਤਰੀ ਦੀ ਕੁਰਸੀ ‘ਤੇ ਕੌਣ ਬੈਠਣ ਵਾਲਾ ਹੈ। ਇਸ ਸਬੰਧੀ ਛੇਤ ਹੀ ਭਾਜਪਾ (BJP) ਵਿਧਾਇਕ ਦਲ ਦੀ ਬੈਠਕ ਹੋਣ ਜਾ ਰਹੀ ਹੈ।
ਛੱਤੀਸਗੜ੍ਹ ਭਾਜਪਾ ਪ੍ਰਧਾਨ ਅਰੁਣ ਸਾਵ ਨੇ ਕਿਹਾ, ’ਮੈਂ’ਤੁਸੀਂ ਭਾਜਪਾ ਵਰਕਰਾਂ ਅਤੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਭਾਜਪਾ ਵਿਧਾਇਕ ਦਲ ਦੀ ਬੈਠਕ ਭਲਕੇ 10 ਦਸੰਬਰ ਨੂੰ ਹੋਵੇਗੀ। ਅਰਜੁਨ ਮੁੰਡਾ, ਸਰਬਾਨੰਦ ਸੋਨੋਵਾਲ ਅਤੇ ਦੁਸ਼ਯੰਤ ਗੌਤਮ ਵਿਧਾਇਕਾਂ ਦੀ ਬੈਠਕ ਕਰਨਗੇ। ਛੱਤੀਸਗੜ੍ਹ ਲਈ ਭਾਜਪਾ (BJP) ਦੇ ਕੇਂਦਰੀ ਅਬਜ਼ਰਵਰਾਂ ਵਿੱਚੋਂ ਇੱਕ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਅਰਜੁਨ ਮੁੰਡਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਛੇਤੀ ਕੀਤਾ ਜਾਵੇਗਾ।