Vishwakarma

ਕਿਰਤ ਦੇ ਦੇਵਤਾ ਭਗਵਾਨ ਵਿਸ਼ਵਕਰਮਾ ਦਾ ਨਾਮ ਸ਼ਿਲਪਕਲਾ ‘ਚ ਹਮੇਸ਼ਾ ਚਮਕਦਾ ਰਹੇਗਾ: ਹਰਜੋਤ ਬੈਂਸ

ਨੰਗਲ 26 ਅਕਤੂਬਰ 2022: ਸ੍ਰਿਸ਼ਟੀ ਦੇ ਰਚਨਹਾਰ ਸ਼ਿਲਪਕਲਾ ਨਾਲ ਸਮੁੱਚੇ ਕਿਰਤੀਆਂ ਨੂੰ ਹੁਨਰ ਵਿੱਦਿਆ ਦੇਣ ਵਾਲੇ ਭਗਵਾਨ ਵਿਸ਼ਵਕਰਮਾ ਦਾ ਨਾਮ ਰਹਿੰਦੀ ਦੁਨੀਆ ਤੱਕ ਚਮਕਦਾ ਰਹੇਗਾ। ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਅੱਪਰ ਦੜੋਲੀ ਵਿਖੇ ਭਗਵਾਨ ਵਿਸ਼ਵਕਰਮਾ ਦੇ ਅੱਕੋਬੜੀ ਮੰਦਿਰ ਵਿਖੇ ਸਲਾਨਾ ਭੰਡਾਰੇ ਵਿਚ ਸ਼ਿਰਕਤ ਕਰਨ ਮੌਕੇ ਕੀਤਾ।

ਉਨ੍ਹਾਂ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੇ ਕਿਰਤੀਆਂ ਦਾ ਮਾਰਗ ਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਸੇਧ ਦਿੱਤੀ। ਉਨ੍ਹਾਂ ਨੇ ਸ੍ਰਿਸ਼ਟੀ ਦੀ ਰਚਨਾ ਵਿਚ ਵੱਡਾ ਯੋਗਦਾਨ ਪਾਇਆ, ਜਗਤ ਦੇ ਨਿਰਮਾਣ ਅਤੇ ਸ਼ਿਰਜਣ ਵਿਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ, ਇਸ ਲਈ ਕਿਰਤ ਦੇ ਦੇਵਤਾ ਨੂੰ ਅੱਜ ਦੇ ਦਿਨ ਕੁੱਲ ਸੰਸਾਰ ਵਿਚ ਯਾਦ ਕੀਤਾ ਜਾਂਦਾ ਹੈ।

ਕੈਬਨਿਟ ਮੰਤਰੀ ਨੇ ਭਗਵਾਨ ਵਿਸ਼ਵਕਰਮਾ ਦੇ ਜੀਵਨ ਦੀਆਂ ਕਈ ਮਹੱਤਵਪੂਰਨ ਜਾਣਕਾਰੀਆਂ ਵੀ ਸਾਝੀਆਂ ਕੀਤੀਆਂ, ਜਿਨ੍ਹਾਂ ਦਾ ਧਰਮ ਤੇ ਇਤਿਹਾਸ ਵਿਚ ਵਰਨਣ ਕੀਤਾ ਗਿਆ ਹੈ। ਇਸ ਮੌਕੇ ਧਾਰਮਿਕ ਸਮਾਗਮ ਅਤੇ ਭੰਡਾਰਾ ਕਰਵਾਇਆ ਗਿਆ, ਜਿਸ ਵਿਚ ਦੀਪਕ ਸੋਨੀ ਭਨੂਪਲੀ, ਜਸਵੀਰ ਸਿੰਘ ਅਰੋੜਾ, ਸੋਹਣ ਸਿੰਘ ਬੈਂਸ,ਰਾਹੁਲ ਸੋਨੀ, ਸ਼ਿਵ ਕੁਮਾਰ, ਜੱਗਾ ਕਲੇਰ,ਅਜੀਤਪਾਲ, ਪੰਮੂ ਢਿੱਲੋਂ ,ਰੋਹਿਤ ਕਾਲੀਆ ਨੇ ਸ਼ਿਰਕਤ ਕੀਤੀ।

ਇਸ ਦੌਰਾਨ ਮੰਦਿਰ ਕਮੇਟੀ ਨੇ ਕੈਬਨਿਟ ਮੰਤਰੀ ਦਾ ਸਮਾਗਮ ਵਿਚ ਪਹੁੰਚਣ ਤੇ ਵਿਸੇਸ ਸਨਮਾਨ ਕੀਤਾ। ਇਸ ਮੌਕੇ ਪ੍ਰਧਾਨ ਸੁਭਕਰਨ, ਹਰਦੇਵ ਸਿੰਘ, ਅਵਤਾਰ ਚੰਦ, ਪ੍ਰਦੀਪ ਰਾਣਾ, ਗੁਲਜਾਰ ਸਿੰਘ, ਨਵਦੀਪ ਕੁਮਾਰ, ਦਰਸ਼ਨ ਸਿੰਘ, ਸੰਜੀਵ ਕੁਮਾਰ, ਬਹਾਦੁਰ ਰਾਣਾ, ਨੀਟੂ ਆਦਿ ਮੌਜੂਦ ਸਨ।

Scroll to Top