TheUnmute.com

ਮੌਸਮ ਵਿਭਾਗ ਵਲੋਂ ਅੰਡਮਾਨ ਦੇ ਇਲਾਕਿਆਂ ‘ਚ ਮੀਂਹ ਤੇ ਤੇਜ਼ ਹਵਾਵਾਂ ਮੱਦੇਨਜ਼ਰ ਅਲਰਟ ਜਾਰੀ

ਚੰਡੀਗੜ੍ਹ 20 ਮਾਰਚ 2022: ਬੀਤੇ ਕੁਝ ਦਿਨ ਪਹਿਲਾਂ ਮੌਸਮ ਵਿਭਾਗ (Meteorological Department) ਵਲੋਂ ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ ‘ਚ ਚੱਕਰਵਾਤੀ ਤੂਫਾਨ ਦੀ ਚਿਤਵਨੀ ਦਿੱਤੀ ਸੀ | ਇਸਦੇ ਨਾਲ ਹੀ ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ (Andaman and Nicobar Islands) ਦੇ ਕੁਝ ਹਿੱਸਿਆਂ ‘ਚ ਐਤਵਾਰ ਨੂੰ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ। ਅਧਿਕਾਰੀਆਂ ਨੇ ਚੱਕਰਵਾਤੀ ਤੂਫਾਨ ‘ਅਸਾਨੀ’ ਦੇ ਮੱਦੇਨਜ਼ਰ ਅੰਤਰ-ਟਾਪੂ ਜਹਾਜ਼ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਮਛੇਰਿਆਂ ਨੂੰ ਸਮੁੰਦਰ ’ਚ ਨਾ ਜਾਣ ਦੀ ਚੇਤਾਵਨੀ ਦਿੱਤੀ ਗਈ ਹੈ।

ਇਸਦੇ ਨਾਲ ਹੀ ਅਧਿਕਾਰੀਆਂ ਦੇ ਅਨੁਸਾਰ ਲਗਭਗ 100 ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਸਾਵਧਾਨੀ ਦੇ ਤੌਰ ‘ਤੇ ਟਾਪੂ ਸਮੂਹ ਦੇ ਵੱਖ-ਵੱਖ ਹਿੱਸਿਆਂ ’ਚ 6 ਰਾਹਤ ਕੈਂਪ ਵੀ ਲਗਾਏ ਗਏ ਹਨ। ਇਸਦੇ ਚੱਲਦੇ ਭਾਰਤ ਮੌਸਮ ਵਿਭਾਗ (Meteorological Department) ਨੇ ਐਤਵਾਰ ਨੂੰ ਜਾਰੀ ਇਕ ਟਵਿੱਟਰ ਪੋਸਟ ’ਚ ਕਿਹਾ, “ਕੱਲ੍ਹ ਦਾ ਘੱਟ ਦਬਾਅ ਭਾਰਤੀ ਸਮੇਂ ਅਨੁਸਾਰ ਸਵੇਰੇ 5.30 ਵਜੇ ਬੰਗਾਲ ਦੀ ਖਾੜੀ ਅਤੇ ਨਾਲ ਲੱਗਦੇ ਦੱਖਣੀ ਅੰਡਮਾਨ ਸਾਗਰ ‘ਚ ਬਣਿਆ ਅਤੇ ਇਹ ਖੇਤਰ ਘੱਟੋ-ਘੱਟ ਦਬਾਅ ਵਾਲੇ ਖੇਤਰ ’ਚ ਬਦਲ ਗਿਆ। ਅਗਲੇ 24 ਘੰਟਿਆਂ ਦੌਰਾਨ ਇਹ ਇਕ ਹੋਰ ਤੀਬਰ ਘੱਟੋ-ਘੱਟ ਦਬਾਅ ਵਾਲੇ ਖੇਤਰ ’ਚ ਤੇਜ਼ ਹੋਣ ਦੀ ਬਹੁਤ ਸੰਭਾਵਨਾ ਹੈ।” ਮੌਸਮ ਵਿਗਿਆਨੀਆਂ ਦੇ ਅਨੁਸਾਰ, ਚੱਕਰਵਾਤੀ ਤੂਫਾਨ ਦੇ ਬੰਗਲਾਦੇਸ਼ ਅਤੇ ਮਿਆਂਮਾਰ ਦੇ ਤੱਟਾਂ ਵੱਲ ਵਧਣ ਦੀ ਵੀ ਸੰਭਾਵਨਾ ਹੈ।

Meteorological Department

Exit mobile version