ਚੰਡੀਗੜ੍ਹ, 07 ਜੂਨ 2023: ਕੇਂਦਰ ਸਰਕਾਰ ਨੇ ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਸੀ। ਕੇਂਦਰ ਸਰਕਾਰ ਦੇ ਸੱਦੇ ‘ਤੇ ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ, ਪਹਿਲਵਾਨ ਸਾਕਸ਼ੀ ਮਲਿਕ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ (Anurag Thakur) ਦੀ ਰਿਹਾਇਸ਼ ‘ਤੇ ਪਹੁੰਚ ਗਏ ਹਨ। ਦੋਵੇਂ ਪਹਿਲਵਾਨ ਬੁੱਧਵਾਰ ਸਵੇਰੇ ਉਸ ਦੇ ਘਰ ਪਹੁੰਚੇ।
ਇਸ ਤੋਂ ਪਹਿਲਾਂ ਪਹਿਲਵਾਨ ਸਾਕਸ਼ੀ ਮਲਿਕ ਨੇ ਅਨੁਰਾਗ ਠਾਕੁਰ ਦੇ ਸੱਦੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਸਾਕਸ਼ੀ ਮਲਿਕ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਮਿਲੇ ਪ੍ਰਸਤਾਵ ‘ਤੇ ਆਪਣੇ ਸੀਨੀਅਰਾਂ ਅਤੇ ਸਮਰਥਕਾਂ ਨਾਲ ਚਰਚਾ ਕਰਾਂਗੇ। ਜਦੋਂ ਹਰ ਕੋਈ ਆਪਣੀ ਸਹਿਮਤੀ ਦਿੰਦਾ ਹੈ ਕਿ ਪ੍ਰਸਤਾਵ ਸਹੀ ਹੈ, ਤਾਂ ਹੀ ਅਸੀਂ ਸਹਿਮਤ ਹੋਵਾਂਗੇ। ਅਜਿਹਾ ਨਹੀਂ ਹੋਵੇਗਾ ਕਿ ਅਸੀਂ ਸਰਕਾਰ ਦੀ ਕਿਸੇ ਗੱਲ ਨੂੰ ਮੰਨ ਕੇ ਆਪਣਾ ਅੰਦੋਲਨ ਖਤਮ ਕਰ ਲਵਾਂਗੇ।
ਦੱਸ ਦਈਏ ਕਿ ਕੇਂਦਰੀ ਮੰਤਰੀ ਅਨੁਰਾਗ ਠਾਕੁਰ (Anurag Thakur) ਨੇ ਦੇਰ ਰਾਤ ਇੱਕ ਟਵੀਟ ਕੀਤਾ ਸੀ। ਅਨੁਰਾਗ ਨੇ ਟਵੀਟ ਕੀਤਾ, ’ਸਰਕਾਰ ਪਹਿਲਵਾਨਾਂ ਨਾਲ ਉਨ੍ਹਾਂ ਦੇ ਮੁੱਦਿਆਂ ‘ਤੇ ਚਰਚਾ ਕਰਨ ਲਈ ਤਿਆਰ ਹੈ। ਮੈਂ ਇੱਕ ਵਾਰ ਫਿਰ ਪਹਿਲਵਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ।