July 7, 2024 12:27 pm
VIRAT KOHLI

T-20 world cup; ਭਾਰਤ ਤੇ ਨਾਮੀਬੀਆ ਵਿਚਾਲੇ ਮੈਚ ਕੁਝ ਹੀ ਦੇਰ ਵਿਚ ਹੋਵੇਗਾ ਸ਼ੁਰੂ

ਚੰਡੀਗੜ੍ਹ; ਭਾਰਤ ਤੇ ਨਾਮੀਬੀਆ ਵਿਚਾਲੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਦਾ 42ਵਾ ਮੈਚ ਦੁਬਈ ਇੰਟ੍ਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ, ਭਾਰਤ ਨੇ ਜਿਥੇ 4 ਵਿੱਚੋ 2 ਮੈਚ ਜਿੱਤਣੇ ਹਨ, ਉੱਥੇ ਹੀ ਨਾਮੀਬੀਆ ਨੇ 4 ਵਿੱਚੋ ਇਕ ਮੈਚ ਜਿੱਤ ਕੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ,
ਨਾਮੀਬੀਆ ਖਿਲਾਫ ਭਾਰਤ ਦਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਇਸ ਤੋਂ ਪਹਿਲਾਂ ਦੋਵੇਂ 2003 ‘ਚ 50 ਓਵਰਾਂ ਦੇ ਵਿਸ਼ਵ ਕੱਪ ‘ਚ ਆਹਮੋ-ਸਾਹਮਣੇ ਹੋਏ ਸਨ।
ਪਿੱਚ ਰਿਪੋਰਟ
ਤ੍ਰੇਲ ਇਸ ਮੈਚ ‘ਚ ਅਹਿਮ ਭੂਮਿਕਾ ਨਿਭਾਏਗੀ। ਸਪਿੰਨਰਾਂ ਨੂੰ ਕੁਝ ਮੋੜ ਮਿਲ ਰਿਹਾ ਹੈ ਜੋ ਚੰਗਾ ਸੰਕੇਤ ਹੈ। ਦੂਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਦਾ ਇੱਥੇ ਮੈਚ ਜਿੱਤਣ ਦਾ ਚੰਗਾ ਰਿਕਾਰਡ ਹੈ ਅਤੇ ਇਸ ਲਈ ਪਹਿਲਾਂ ਗੇਂਦਬਾਜ਼ੀ ਕਰਨਾ ਚੰਗਾ ਵਿਕਲਪ ਹੈ।