Site icon TheUnmute.com

ਜਲਵਾਯੂ ਤਬਦੀਲੀਆਂ ਦੇ ਚੱਲਦੇ ਖੇਤੀਬਾੜੀ ਦੇ ਢੰਗ ਤਰੀਕੇ ਬਦਲਣੇ ਸਮੇਂ ਦੀ ਮੁੱਖ ਲੋੜ: ਸੰਤ ਬਲਬੀਰ ਸਿੰਘ ਸੀਚੇਵਾਲ

ਜਲਵਾਯੂ ਤਬਦੀਲੀਆਂ

ਸੁਲਤਾਨਪੁਰ ਲੋਧੀ, 10 ਜਨਵਰੀ 2024: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੁਦਰਤੀ ਖੇਤੀ ਵੱਲ ਪਰਤਣ ਤਾਂ ਜੋ ਸੂਬੇ ਦੇ ਵਾਤਾਵਰਣ ਦੇ ਵਿਗੜ (climate change) ਰਹੇ ਤਵਾਜ਼ਨ ਨੂੰ ਲੀਹ ਤੇ ਲਿਆਂਦਾ ਜਾ ਸਕੇ। ਅੱਜ ਇੱਥੇ ਵਿਸ਼ੇਸ਼ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਜਲਵਾਯੂ ਵਿੱਚ ਆ ਰਹੀਆਂ ਤਬਦੀਲੀਆਂ ਦੇ ਚੱਲਦਿਆਂ ਪੰਜਾਬ ਦੇ 8 ਜ਼ਿਲ੍ਹੇ ਇਸਦੀ ਮਾਰ ਹੇਠ ਆਏ ਹੋਏ ਹਨ।

ਸੰਤ ਸੀਚੇਵਾਲ ਨੇ ਸਰਦ ਰੁੱਤ ਦੇ ਪਾਰਲੀਮੈਂਟ ਸ਼ੈਸ਼ਨ ਦੌਰਾਨ ਰਾਜ ਸਭਾ ਵਿੱਚ ਵਾਹਘਾ ਬਾਰਡਰ ਖੋਲਣ ਦੇ ਉਠਾਏ ਗਏ ਮੁੱਦੇ ਨੂੰ ਦੁਹਰਾਉਂਦਿਆਂ ਕਿਹਾ ਕਿ ਇਹ ਬਾਰਡਰ ਖੁੱਲ੍ਹਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਜ਼ਿੰਦਗੀ ਬੇਹਤਰ ਹੋ ਸਕੇ। ਉਹਨਾਂ ਕਿਹਾ ਕਿ ਪਾਕਿਸਤਾਨ ਨਾਲ ਦੇਸ਼ ਵੱਖ ਵੱਖ ਵਸਤਾਂ ਦਾ ਵਪਾਰ ਕਰਦਾ ਹੈ ਪਰ ਜੇਕਰ ਵਪਾਰ ਦਾ ਇਹ ਲਾਂਘਾ ਪੰਜਾਬ ਵਿੱਚ ਦੀ ਹੁੰਦਿਆ ਹੋਇਆ ਮੱਧ ਏਸ਼ੀਆ ਤੱਕ ਜਾਂਦਾ ਹੈ ਤਾਂ ਇਸ ਨਾਲ ਪੰਜਾਬ ਦੀ ਕਿਸਾਨੀ ਨੂੰ ਵੱਡੇ ਫਾਇਦੇ ਹੋਣਗੇ।

ਉਹਨਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪਹਿਲਕਦਮੀ ਕਰਕੇ ਕਿਸਾਨਾਂ ਨੂੰ ਕੁਦਰਤੀ ਖੇਤੀ ਲਈ ਉਤਸ਼ਾਹਿਤ ਕਰਨ। ਭਵਿੱਖ ਵਿੱਚ ਪਾਣੀ ਦੇ ਡੂੰਘੇ ਹੋਣ ਵਾਲੇ ਸੰਕਟ ਦਾ ਜ਼ਿਕਰ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਦੇਸ਼ ਦੇ ਭੰਡਾਰ ਤਾਂ ਅਨਾਜ ਨਾਲ ਭਰ ਦਿੱਤੇ ਪਰ ਆਪਣਾ ਧਰਤੀ ਹੇਠਲਾ ਪਾਣੀ ਮੁਕਾ ਲਿਆ ਹੈ। ਪੰਜਾਬ ਦੀ ਹਵਾ ਤੇ ਮਿੱਟੀ ਪਲੀਤ ਹੋ ਚੁੱਕੀਆਂ ਹਨ। ਪੰਜਾਬ ਦੇ ਪਿੰਡਾਂ ਵਿੱਚ ਕੈਂਸਰ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਆਉਣ ਵਾਲੀਆਂ ਨਸਲਾਂ ਲਈ ਤੰਦਰੁਸਤ ਪੰਜਾਬ ਤਾਂ ਹੀ ਛੱਡ ਸਕਦੇ ਹਾਂ, ਜੇ ਕੁਦਰਤੀ ਖੇਤੀ ਅਪਣਾਈਏ।

ਸੰਤ ਸੀਚੇਵਾਲ ਨੇ ਖੇਤੀਬਾੜੀ ਮਾਮਲਿਆਂ ਦੇ ਮਾਹਰ ਦਵਿੰਦਰ ਸ਼ਰਮਾ ਦੇ ਹਵਾਲੇ ਨਾਲ ਕਿਹਾ ਕਿ ਉਹਨਾਂ ਨੇ ਆਪਣੀ ਇੱਕ ਰਿਪੋਰਟ ਵਿੱਚ ਆਂਧਰਾ ਪ੍ਰਦੇਸ਼ ਦੇ ਛੋਟੇ ਕਿਸਾਨਾਂ ਵੱਲੋਂ ਅਪਣਾਈ ਗਈ ਕਮਿਊਨਿਟੀ ਮੈਨੇਜ਼ਡ ਨੇਚੁਰਲ ਫਾਰਮਿੰਗ ਤਹਿਤ 8 ਲੱਖ ਕਿਸਾਨਾਂ ਨੇ ਪੂਰੀ ਤਰ੍ਹਾ ਨਾਲ ਰਸਾਈਣਿਕ ਖਾਦਾਂ ਨੂੰ ਤਿਆਰ ਕੀਤਾ ਹੈ। ਉਹਨਾਂ ਕਿਹਾ ਕਿ ਇਸ ਨਾਲ ਆਂਧਰਾ ਪ੍ਰਦੇਸ਼ ਦੇ 26 ਜ਼ਿਿਲ੍ਹਆਂ ਦੇ 3730 ਪਿੰਡਾਂ ਦੇ ਕਿਸਾਨ ਕੁਦਰਤੀ ਖੇਤੀ ਕਰ ਰਹੇ ਹਨ ਅਤੇ ਉਹਨਾਂ ਨੇ 2031 ਤੱਕ ਨਿਸ਼ਾਨ ਮਿੱਥਿਆ ਹੈ ਕਿ 60 ਲੱਖ ਅਬਾਦੀ ਨੂੰ ਕੁਦਰਤੀ ਖੇਤੀ ਤਹਿਤ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਆਰਗੈਨਿਕ ਵਸਤਾਂ ਦੀ ਬਹੁਤ ਜ਼ਿਆਦਾ ਮੰਗ ਹੈ ਤੇ ਇਸ ਦੀ ਕੀਮਤ ਵੀ ਤਿੰਨ ਗੁਣਾ ਹੈ।

ਸੰਤ ਸੀਚੇਵਾਲ ਨੇ ਪੰਜਾਬ ਦੀ ਖੇਤੀ ਨੂੰ ਨਵੇਂ ਸਿਰੇ ਤੋਂ ਵਿੳੇੁਂਤਣ ਦੀ ਲੋੜ ਤੇ ਜ਼ੋਰ ਦਿੰਦਿਆ ਕਿਹਾ ਕਿ ਪੰਜਾਬ ਦੇ ਕਿਸਾਨ ਬਦਲੇ ਹਲਾਤਾਂ (climate change) ਦੇ ਮੁਤਾਬਿਕ ਖੇਤੀਬਾੜੀ ਦੇ ਢੰਗ ਤਰੀਕਿਆਂ ਨੂੰ ਬਦਲਣ। ਉਹਨਾਂ ਕਿਹਾ ਕਿ ਆਲਮੀ ਤਪਸ਼ ਦਾ ਪ੍ਰਭਾਵ ਪੂਰੀ ਦੁਨੀਆਂ ਤੇ ਪੈ ਰਿਹਾ ਹੈ ਤੇ ਇਸਦਾ ਅਸਰ ਹੁਣ ਪੰਜਾਬ ਦੀਆਂ ਰੁੁੱਤਾਂ ਤੇ ਦਿਖਣ ਲੱਗ ਗਿਆ ਹੈ। ਉਹਨਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਲਈ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਦੀ ਬਾਂਹ ਫੜ੍ਹਨ ਤਾਂ ਜੋ ਇਹ ਲੋਕ ਛੋਟੇ ਛੋਟੇ ਕਰਜ਼ਿਆਂ ਕਾਰਨ ਖੁਦਕੁਸ਼ੀਆਂ ਨਾ ਕਰਨ। ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ਿਆਂ ਤੇ ਉਸੀ ਤਰ੍ਹਾਂ ਨਾਲ ਲੀਕ ਮਾਰੇ ਜਿਵੇਂ ਉਹ ਹਾਰ ਸਾਲ ਵੱਡੇ ਕਾਰੋਬਾਰੀਆਂ ਨੂੰ 5 ਲੱਖ ਕਰੋੜ ਟੈਕਸਾਂ ਵਿੱਚ ਰਾਹਤ ਦਿੰਦੀ ਹੈ।

 

Exit mobile version