Site icon TheUnmute.com

Amritsar News: ਵੱਖ-ਵੱਖ ਧਰਮਾਂ ਦੇ ਮੁੱਖ ਆਗੂਆਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

Sri Darbar Sahib

ਅੰਮ੍ਰਿਤਸਰ, 13 ਨਵੰਬਰ 2024: ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਰਵਾਈ ਜਾ ਰਹੀ ਇੰਟਰਫੇਥ ਗਲੋਬਲ ਕਾਨਫਰੰਸ ਭਾਗ ਲੈਣ ਆਏ ਵੱਖ-ਵੱਖ ਧਰਮਾਂ ਦੇ ਮੁੱਖ ਆਗੂਆਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ (Sri Darbar Sahib) ਵਿਖੇ ਮੱਥਾ ਟੇਕਿਆ |

ਇਸ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਲਿੰਗ ਰਿਮ ਪੋਚੇ ਬੋਧੀ ਧਰਮ ਗੁਰੂ ਧਰਮਸ਼ਾਲਾ ਅਤੇ ਉਮੇਰ ਅਹਿਮਦ ਅਲਿਆਸੀ ਚੀਫ ਇਮਾਮ ਆਫ ਇੰਡੀਆ ਅਤੇ ਸਵਾਮੀ ਚਿੰਤਾ ਨੰਦ ਸਰਸਵਤੀ ਜੀ ਪਰਮਾਰਥ ਨਿਰਕੇਤਮ ਰਿਸ਼ੀਕੇਸ਼ ਅਤੇ ਅਚਾਰੀਆ ਲੋਕੇਸ਼ ਮੁਨੀ ਜੈਨ ਜੈਨ ਮੁਖੀ, ਯੂਕੇਵ ਨੈਗੇਨ ਯਹਦੀ ਆਗੂ ਇਜਰਾਇਲ ਤੋਂ ਅਤੇ ਬ੍ਰਹਮ ਕੁਮਾਰੀ ਸਿਸਟਰ ਹੁਸੈਨ ਅਤੇ ਡਾਕਟਰ ਹਰਮਨ ਨੋਬਰੋਡ ਇਸਾਈ ਆਗੂ ਸ਼ਾਮਲ ਸਨ |

ਇਸ ਦੌਰਾਨ ਇਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਇੰਟਰਫੇਸ ਕਾਨਫਰਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਰੱਖੀ ਗਈ ਅਤੇ ਅਸੀਂ ਸਭ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਿੱਖ ਕਦੀ ਵੀ ਕਿਸੇ ਮੰਦਰਾਂ ਦੇ ‘ਤੇ ਹਮਲਾ ਨਹੀਂ ਕਰਦੇ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਭਨਾਂ ਦਾ ਸਾਂਝਾ ਸਥਾਨ ਹੈ ਅਤੇ ਇੱਥੋਂ ਮਾਨਵਤਾ ਦਾ ਉਪਦੇਸ਼ ਦਿੱਤਾ ਜਾਂਦਾ ਹੈ। |

ਉਨ੍ਹਾਂ ਕਿਹਾ ਕਿ ਸਿੱਖ ਕਦੀ ਵੀ ਕਿਸੇ ‘ਤੇ ਹਮਲਾ ਨਹੀਂ ਕਰਦੇ ਸਾਡੇ ਖ਼ਿਲਾਫ ਇੰਟਰਨੈਸ਼ਨਲ ਪੱਧਰ ਦੇ ‘ਤੇ ਵਿਰਤਾਂਤ ਸਿਰਜਿਆ ਜਾ ਰਿਹਾ ਹੈ | ਅਸੀਂ ਸਾਰੇ ਧਰਮਾਂ ਦਾ ਸਾਥ ਚਾਹੁੰਦੇ ਹਾਂ ਕਿ ਜੋ ਸਾਡੇ ਖ਼ਿਲਾਫ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਾਰੇ ਧਰਮ ਇਕੱਠੇ ਹੋ ਕੇ ਸਾਡਾ ਸਾਥ ਦੇਣ |

ਇਸ ਦੌਰਾਨ ਸਾਰੇ ਧਰਮਾਂ ਦੇ ਆਏ ਮੁਖੀ ਆਗੂਆਂ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਸ਼ਾਂਤੀ ਦਾ ਸੰਦੇਸ਼ ਦਿੰਦੇ ਹੋਏ ਇਕੱਠੇ ਲੈ ਕੇ ਅੱਗੇ ਚੱਲਣ ਲਈ ਵਚਨਵੱਧ ਹਾਂ ਅਤੇ ਅਸੀਂ ਆਪਣੇ ਸਮਾਜ ਦੇ ‘ਚੋਂ ਅੰਧ ਵਿਸ਼ਵਾਸ ਨੂੰ ਖਤਮ ਕਰਨਾ ਚਾਹੁੰਦੇ ਹਾਂ ਅਤੇ ਸਮਾਜ ਦੇ ‘ਚ ਰਹਿ ਰਹੇ ਗਰੀਬਾਂ ਦੀ ਮੱਦਦ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਸਾਰਿਆਂ ਨੂੰ ਇਹ ਕਹਿੰਦੇ ਆ ਕਿ ਸਾਰੇ ਆਪਣੇ ਪਰਮਾਤਮਾ ਨਾਲ ਪਿਆਰ ਕਰਨ ਤੇ ਆਪਣੇ ਆਂਢ-ਗੁਆਂਡ ‘ਚ ਵੀ ਪਿਆਰ ਬਣਾਏ ਰੱਖਣ ਇਸ ਦੇ ‘ਚ ਹੀ ਸਾਰੇ ਧਰਮਾਂ ਦਾ ਪਿਆਰ ਹੈ |

 

Exit mobile version