TheUnmute.com

ਪੰਜਾਬ ਸਰਕਾਰ ਵੱਲੋਂ ਸਾਲ 2024 ਲਈ ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀ

ਚੰਡੀਗੜ੍ਹ, 15 ਦਸੰਬਰ 2023: ਪੰਜਾਬ ਸਰਕਾਰ ਨੇ ਸਾਲ 2024 ਲਈ ਗਜ਼ਟਿਡ ਛੁੱਟੀਆਂ (Holidays) ਦੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਗਜ਼ਟਿਡ ਛੁੱਟੀਆਂ (Holidays) ਦੀ ਜਾਰੀ ਸੂਚੀ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ 17 ਜਨਵਰੀ, ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ 24 ਫਰਵਰੀ ਅਤੇ 8 ਮਾਰਚ ਨੂੰ ਮਹਾਂ ਸ਼ਿਵਰਾਤਰੀ ਵਾਲੇ ਦਿਨ ਸਰਕਾਰੀ ਛੁੱਟੀ ਰਹੇਗੀ |

ਇਸਦੇ ਨਾਲ ਹੀ 25 ਮਾਰਚ ਦੀ ਹੋਲੀ ਅਤੇ 12 ਅਕਤੂਬਰ ਨੂੰ ਦੁਸਹਿਰਾ ਅਤੇ 31 ਅਕਤੂਬਰ ਨੂੰ ਦੀਵਾਲੀ ਦੀ ਸਰਕਾਰੀ ਛੁੱਟੀ ਰਹੇਗੀ | ਪੰਜਾਬ ਸਰਕਾਰ ਦੁਆਰਾ ਜਾਰੀ ਗਜ਼ਟਿਡ ਛੁੱਟੀਆਂ ਵਾਲੇ ਦਿਨ ਸਰਕਾਰੀ ਅਦਾਰੇ, ਸਕੂਲ, ਕਾਲਜ ਅਤੇ ਹੋਰ ਵਿੱਦਿਅਕ ਸੰਸਥਾਵਾਂ ‘ਚ ਛੁੱਟੀ ਰਹੇਗੀ |

 

Exit mobile version