SGPC

ਬੰਦੀ ਸਿੰਘਾਂ ਦੀ ਰਿਹਾਈ ਤੇ ਚੋਰੀ ਹੋਏ 328 ਸਰੂਪਾਂ ਨੂੰ ਲੈ ਕੇ ਦਮਦਮੀ ਟਕਸਾਲ ਤੇ ਤਲਵੰਡੀ ਬਖਤਾ ਦੇ ਆਗੂਆ ਨੇ SGPC ‘ਤੇ ਚੁੱਕੇ ਸਵਾਲ

ਗੁਰਦਾਸਪੁਰ 22 ਅਗਸਤ 2022: ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਕਾਰਨ ਅਤੇ ਚੋਰੀ ਹੋਏ 328 ਸਰੂਪਾਂ ਦੀ ਜਾਂਚ ਅਤੇ ਇਨਸਾਫ਼ ਲੈਣ ਲਈ ਸਾਡਾ ਪੰਜਾਬ ਫੈਡਰੇਸ਼ਨ ਗੁਰਦਾਸਪੁਰ ਅਤੇ ਦਮਦਮੀ ਟਕਸਾਲ ਤੇ ਤਲਵੰਡੀ ਬਖਤਾ ਵਲੋਂ ਸਰਕਾਰ ਖ਼ਿਲਾਫ ਸੰਘਰਸ ਦਾ ਐਲਾਨ ਕੀਤਾ ਹੈ |

ਗੁਰਦਾਸਪੁਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਫੈਡਰੇਸ਼ਨ ਦੇ ਆਗੂ ਇੰਦਰਪਾਲ ਸਿੰਘ ਅਤੇ ਭਾਈ ਲਹਿਣਾ ਸਿੰਘ ਦਮਦਮੀ ਟਕਸਾਲ ਦੇ ਮੁਖ ਸੇਵਾਦਾਰ ਨੇ ਐੱਸਜੀਪੀਸੀ ਅਤੇ ਸ਼੍ਰੌਮਣੀ ਅਕਾਲੀ ਦਲ ‘ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਬੰਦੀ ਸਿੰਘਾਂ ਨੂੰ ਅੱਤਵਾਦੀ ਦੱਸਦਾ ਸੀ ਅੱਜ ਉਹ ਅਕਾਲੀ ਦਲ ਕਿਹੜੇ ਮੂੰਹ ਨਾਲ਼ ਸਿੰਘਾਂ ਦੀ ਰਿਹਾਈ ਲਈ ਪ੍ਰਦਰਸਨ ਕਰ ਰਿਹਾ ਹੈ |

ਉਨ੍ਹਾਂ ਨੇ ਕਿਹਾ ਐੱਸਜੀਪੀਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਚ ਗੁੰਡਾ ਟਾਸਕ ਫੋਰਸ ਬਣਾਈ ਹੈ ਜੋ ਕਿ ਸੰਗਤ ਨਾਲ ਦੁਰਵਿਹਾਰ ਕਰਦੀ ਹੈ | ਉਨ੍ਹਾਂ ਕਿਹਾ ਕਿ ਜਲਦ ਉਹ ਪਿੰਡਾਂ ‘ਚ ਜਾ ਕੇ ਲੋਕਾ ਨੂੰ ਬੰਦੀ ਸਿੰਘਾਂ ਦੀ ਰਿਹਾਈ ਇਕਜੁੱਟ ਕਰਨਗੇ | ਇਸਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਈ ਜਸਪਾਲ ਸਿੰਘ ਵੱਲੋਂ ਭਾਈ ਮਨਵੀਰ ਸਿੰਘ ਸਤਿਕਾਰ ਕਮੇਟੀ ਯੂਕੇ ਨੂੰ ਕੱਢੀ ਗਈ ਚਿੱਠੀ ‘ਤੇ ਵੀ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਇਸ ਚਿੱਠੀ ਦਾ ਕੋਈ ਮਤਲਬ ਨਹੀਂ ਹੈ |

Scroll to Top